ਪਾਕਿਸਤਾਨੀ ਫ਼ੌਜ ਮੁਖੀ ਮੁਨੀਰ ਪਹਿਲੀ ਵਾਰ ਪਹੁੰਚੇ ਚੀਨ, ਡ੍ਰੈਗਨ ਤੋਂ ਮੰਗਣਗੇ ਮਦਦ
Wednesday, Apr 26, 2023 - 10:12 PM (IST)
ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਚਾਰ ਦਿਨਾਂ ਅਧਿਕਾਰਕ ਯਾਤਰਾ ’ਤੇ ਚੀਨ ਪਹੁੰਚੇ ਹਨ। ਇਹ ਦੌਰਾ ਦੋ-ਪੱਕੀ ਰੱਖਿਆ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਤੇ ਮਦ ਮੰਗਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨੀ ਫੌਜ ਦੀ ਕਮਾਨ ਸੰਭਾਲਣ ਤੋਂ ਬਾਅਦ ਤੋਂ ਜਨਰਲ ਸੁਨੀਰ ਦੀ ਇਹ ਚੌਥੀ ਵਿਦੇਸ਼ ਯਾਤਰਾ ਹੈ।
ਇਹ ਖ਼ਬਰ ਵੀ ਪੜ੍ਹੋ - ਗੋਲ਼ੀ ਲੱਗਣ ਨਾਲ 12ਵੀਂ ਦੇ ਵਿਦਿਆਰਥੀ ਦੀ ਮੌਤ, ਪਿਛਲੇ ਮਹੀਨੇ ਸ਼ੂਟਿੰਗ 'ਚ ਜਿੱਤਿਆ ਸੀ ਗੋਲਡ ਮੈਡਲ
ਨਕੀਦ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਤੇ ਕੌਮਾਂਤਰੀ ਮੁਦਰਾ ਫੰਡ ਦੇ ਵਧਦੇ ਦਬਾਅ ਦਰਮਿਆਨ ਇਹ ਯਾਤਰਾ ਬਹੁਤ ਅਹਿਮ ਮੰਨੀ ਜਾ ਰਹੀ ਹੈ। ਪਾਕਿਸਤਾਨ ਨੂੰ ਘੱਟ ਤੋਂ ਘੱਟ 6 ਬਿਲੀਅਨ ਅਮਰੀਕੀ ਡਾਲਰ ਦੀ ਲੋੜ ਹੈ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਇਲਾਵਾ ਚੀਨ ਇਕੋ-ਇਕ ਦੇਸ਼ ਹੈ, ਜਿਸਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਨੂੰ ਮਹੱਤਵਪੂਰਨ ਮਦਦ ਪ੍ਰਦਾਨ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।