ਕੋਰੋਨਾ ਸੰਕਟ ''ਚ ਰਸ-ਮਲਾਈ ਖਾਣ ਪਹੁੰਚੇ ਪਾਕਿ ਰਾਸ਼ਟਰਪਤੀ, ਵੀਡੀਓ

05/22/2020 6:12:50 PM

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਦੇ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਇਨੀਂ ਦਿਨੀਂ ਚਰਚਾ ਵਿਚ ਹਨ। ਰਾਸ਼ਟਰਪਤੀ ਅਲਵੀ ਦਾ ਇਕ ਵੀਡੀਓ ਜਾਰੀ ਹੋਇਆ ਹੈ, ਜਿਸ ਵਿਚ ਉਹ ਮਿਠਾਈ ਦੀ ਦੁਕਾਨ 'ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਮਿਠਾਈ ਸਟੋਰ ਨੇ ਬਾਅਦ ਵਿਚ ਉਹਨਾਂ ਦਾ ਵੀਡੀਓ ਟਵੀਟ ਕੀਤਾ ਅਤੇ ਲਿਖਿਆ,''ਕਿਵੇਂ ਉਹ ਸਧਾਰਨ ਇਨਸਾਨ ਦੀ ਤਰ੍ਹਾਂ ਲਾਈਨ ਵਿਚ ਖੜ੍ਹੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।'' ਇਕ ਪਾਸੇ ਜਿੱਥੇ ਇਸ ਗੱਲ ਦੇ ਲਈ ਅਲਵੀ ਦੀ ਤਾਰੀਫ ਹੋ ਰਹੀ ਹੈ ਉੱਥੇ ਲੋਕ ਇਹ ਸਵਾਲ ਵੀ ਕਰ ਰਹੇ ਹਨ ਕਿ ਤ੍ਰਾਸਦੀ ਦੇ ਵਿਚ ਇਸ ਤਰ੍ਹਾਂ ਰਾਸ਼ਟਰਪਤੀ ਦਾ ਭੀੜ ਵਾਲੀ ਜਗ੍ਹਾ 'ਤੇ ਜਾਣਾ, ਉਹ ਵੀ ਰਸ-ਮਲਾਈ ਖਾਣ ਲਈ ਕਿਤੇ ਸੰਵੇਦਨਸ਼ੀਲਤਾ ਤਾਂ ਨਹੀਂ ਹੈ।

 

ਮਿਠਾਈ ਸਟੋਰ 'ਨੇ ਕੀਤਾ ਟਵੀਟ
ਮਿਠਾਈ ਸਟੋਰ ਨੇ ਟਵੀਟ ਕਰ ਕੇ ਇਸ ਗੱਲ 'ਤੇ ਹੈਰਾਨੀ ਜ਼ਾਹਰ ਕੀਤੀ ਕਿ ਉਹਨਾਂ ਦੇ ਇੱਥੇ ਰਾਸ਼ਟਰਪਤੀ ਆਏ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ। ਇਸ ਨੂੰ ਲੈ ਕੇ ਅਲਵੀ ਦੀ ਤਾਰੀਫ ਵੀ ਹੋ ਰਹੀ ਹੈ ਉਹਨਾਂ ਨੇ ਮਾਸਕ ਪਹਿਨਿਆ ਅਤੇ ਆਮ ਇਨਸਾਨ ਵਾਂਗ ਆਪਣੀ ਵਾਰ ਦਾ ਇੰਤਜ਼ਾਰ ਕੀਤਾ। ਇਸ ਤੋਂ ਪਹਿਲਾਂ ਅਲਵੀ ਉਦੋਂ ਵਿਵਾਦਾਂ ਵਿਚ ਆ ਗਏ ਸਨ ਜਦੋਂ ਇਕ ਬੈਠਕ ਵਿਚ ਅਲਵੀ ਖੁਦ ਐੱਨ 95 ਮਾਸਕ ਪਹਿਨੇ ਦਿਖੇ ਸਨ ਅਤੇ ਮੈਡੀਕਲ ਸਟਾਫ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਅਸਲ ਵਿਚ ਕੁਝ ਦਿਨ ਪਹਿਲਾਂ ਹੀ ਕਵੇਟਾ ਵਿਚ ਸੁਰੱਖਿਆ ਉਪਕਰਨ ਦੀ ਮੰਗ ਕਰਨ ਵਾਲੇ ਡਾਕਟਰਾਂ ਨੂੰ ਪੁਲਸ ਨੇ ਕੁੱਟਿਆ ਸੀ। ਅਜਿਹੇ ਵਿਚ ਇਕ ਬੈਠਕ ਦੇ ਦੌਰਾਨ ਅਲਵੀ ਦੇ ਮਾਸਕ ਪਾਉਣ 'ਤੇ ਡਾਕਟਰਾਂ ਨੇ ਸਵਾਲ ਖੜ੍ਹੇ ਕੀਤੇ ਸਨ

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ ਦੌਰਾਨ 1255 ਲੋਕਾਂ ਦੀ ਮੌਤ, ਦੁਨੀਆ 'ਚ ਪੀੜਤਾਂ ਦਾ ਅੰਕੜਾ 52 ਲੱਖ ਦੇ ਕਰੀਬ


Vandana

Content Editor

Related News