ਪਾਕਿ ਅਦਾਲਤ ਨੇ TLP's ਨੇਤਾ ਸਮੇਤ 89 ਕਾਰਕੁੰਨਾਂ ਨੂੰ 4738 ਸਾਲ ਦੀ ਸੁਣਾਈ ਸਜ਼ਾ

01/17/2020 12:47:41 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ (Anti Terrorism Court) ਨੇ ਤਹਿਰੀਕ-ਏ-ਲਬੈਕ ਪਾਕਿਸਤਾਨ (Tehreek-e-Labbaik Pakistan) ਦੇ ਪ੍ਰਮੁੱਖ ਖਾਦਿਮ ਹੁਸੈਨ ਰਿਜ਼ਵੀ ਦੇ ਭਰਾ ਅਤੇ ਭਤੀਜੇ ਨੂੰ 87 ਹੋਰ ਕਾਰਕੁੰਨਾਂ ਸਮੇਤ 4,738 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ 13 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ। ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਅਦਾਲਤ ਨੇ ਸਾਰੇ ਦੋਸ਼ੀਆਂ ਦੀ ਚੱਲ-ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦਾ ਵੀ ਆਦੇਸ਼ ਦਿੱਤਾ। ਇਹ ਆਦੇਸ਼ ਵੀਰਵਾਰ ਦੇਰ ਰਾਤ ਰਾਵਲਪਿੰਡੀ ਦੇ ਜੱਜ ਸ਼ੌਕਤ ਕਮਲ ਡਾਰ ਨੇ ਜਾਰੀ ਕੀਤਾ।

ਅਦਾਲਤ ਨੇ ਹਰੇਕ ਅਪਰਾਧੀ ਨੂੰ 55 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ 1,35,000 ਰੁਪਏ ਦਾ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ। ਜ਼ੁਰਮਾਨਾ ਅਦਾ ਨਾ ਕਰਨ ਦੀ ਸਥਿਤੀ ਵਿਚ ਅਪਰਾਧੀ ਨੂੰ 146 ਸਾਲ ਵਾਧੂ ਜੇਲ ਦੀ ਸਜ਼ਾ ਕੱਟਣੀ ਪਵੇਗੀ। ਫੈਸਲੇ ਦੇ ਸਮੇਂ ਏ.ਟੀ.ਸੀ. ਰਾਵਲਪਿੰਡੀ ਵਿਚ ਚਾਰੇ ਪਾਸੇ ਉੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਜਿਵੇਂ ਹੀ ਅਦਾਲਤ ਨੇ ਫੈਸਲਾ ਸੁਣਾਇਆ ਪੁਲਸ ਅਤੇ ਐਲ਼ੀਟ ਫੋਰਸ/ਵਿਸ਼ੇਸ਼ ਬ੍ਰਾਂਚ ਦੇ ਅਧਿਕਾਰੀਆਂ ਨੇ ਸਾਰੇ ਦੋਸ਼ੀਆਂ ਨੂੰ 3 ਬੱਸਾਂ ਵਿਚ ਅਟੌਕ ਜੇਲ ਟਰਾਂਸਫਰ ਕਰਨ ਲਈ ਭੇਜ ਦਿੱਤਾ। 

ਇੱਥੇ ਦੱਸ ਦਈਏ ਕਿ 24 ਨਵੰਬਰ, 2018 ਨੂੰ ਅਸ਼ਾਂਤੀ ਪੈਦਾ ਕਰਨ ਦੇ ਦੋਸ਼ ਵਿਚ ਪੁਲਸ ਨੇ ਟੀ.ਐੱਲ.ਪੀ. ਪ੍ਰਮੁੱਖ ਖਾਦਿਮ ਹੁਸੈਨ ਰਿਜ਼ਵੀ, ਉਹਨਾ ਦੇ ਭਰਾ ਅਮੀਰ ਹੁਸੈਨ ਰਿਜ਼ਵੀ ਅਤੇ ਉਹਨਾਂ ਦੇ ਭਤੀਜੇ ਮੁਹੰਮਦ ਅਲੀ ਦੇ ਇਲਾਵਾ 87 ਹੋਰ ਨੂੰ ਧਾਰਮਿਕ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਗ੍ਰਿਫਤਾਰੀਆਂ ਟੀ.ਐੱਲ.ਪੀ. ਵੱਲੋਂ ਇਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਦੇ ਬਾਅਦ ਕੀਤੀਆਂ ਗਈਆਂ ਸਨ ਜੋ ਕਈ ਦਿਨਾਂ ਤੱਕ ਚੱਲੀਆਂ ਸਨ। ਇਸ ਵਿਚ ਕਈ ਹੋਰ ਸਿਆਸੀ ਦਲ ਸ਼ਾਮਲ ਸਨ। ਸਿਟ-ਇਨ ਸੁਪਰੀਮ ਕੋਰਟ ਵੱਲੋਂ 2010 ਵਿਚ ਮੌਤ ਦੀ ਸਜ਼ਾ 'ਤੇ ਇਕ ਈਸਾਈ ਮਹਿਲਾ ਆਸੀਆ ਬੀਬੀ ਨੂੰ ਰਿਹਾਅ ਕਰਨ ਦੇ ਫੈਸਲੇ ਦੇ ਵਿਰੁੱਧ ਸੀ। ਉਸ ਨੂੰ ਈਸ਼ਨਿੰਦਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਸਰਕਾਰ ਅਤੇ ਧਾਰਮਿਕ ਦਲਾਂ ਦੇ 4 ਬਿੰਦੂ ਸਮਝੌਤੇ 'ਤੇ ਪਹੁੰਚਣ ਦੇ ਬਾਅਦ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ ਸੀ।


Vandana

Content Editor

Related News