ਪਾਕਿਸਤਾਨ: ਰਾਸ਼ਟਰਪਤੀ ਅਲਵੀ ਨੇ 3 ਸੰਘੀ ਮੰਤਰੀਆਂ ਨੂੰ ਚੁਕਾਈ ਸਹੁੰ

04/22/2022 3:09:42 PM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਸ਼ੁੱਕਰਵਾਰ ਨੂੰ ਏਵਾਨ-ਏ-ਸਦਰ ਵਿਖੇ ਇਕ ਛੋਟੇ ਸਮਾਰੋਹ ਵਿਚ ਤਿੰਨ ਨਵੇਂ ਨਿਯੁਕਤ ਸੰਘੀ ਮੰਤਰੀਆਂ ਅਤੇ ਇਕ ਰਾਜ ਮੰਤਰੀ ਨੂੰ ਅਹੁਦੇ ਦੀ ਸਹੁੰ ਚੁਕਾਈ।ਸ਼ੁੱਕਰਵਾਰ ਨੂੰ ਸਹੁੰ ਚੁੱਕਣ ਵਾਲੇ ਤਿੰਨ ਸੰਘੀ ਮੰਤਰੀਆਂ ਵਿੱਚ ਪੀਐਮਐਲ-ਕਿਊ ਦੇ ਚੌਧਰੀ ਸਾਲਿਕ ਹੁਸੈਨ, ਜਾਵੇਦ ਲਤੀਫ਼ ਅਤੇ ਬਲੋਚਿਸਤਾਨ ਨੈਸ਼ਨਲ ਪਾਰਟੀ-ਮੈਂਗਲ (ਬੀਐਨਪੀ) ਦੇ ਆਗਾ ਹਸਨ ਬਲੋਚ ਦੇ ਨਾਲ ਬੀਐਨਪੀ-ਮੈਂਗਲ ਦੇ ਮੁਹੰਮਦ ਹਾਸ਼ਿਮ ਨੋਟਜ਼ਈ ਸ਼ਾਮਲ ਹਨ,ਜਿਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ : ਸ਼ੰਘਾਈ 'ਚ ਲਾਗ ਕਾਰਨ ਮੌਤਾਂ ਦੀ ਗਿਣਤੀ ਵਧੀ, 26 ਅਪ੍ਰੈਲ ਤੱਕ ਵਧਾਈ ਗਈ ਤਾਲਾਬੰਦੀ

ਰਾਜ ਦੇ.ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।ਇਸ ਤੋਂ ਪਹਿਲਾਂ ਰਾਸ਼ਟਰਪਤੀ ਅਲਵੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਾਰਾਨੀ ਨੇ ਅਲਵੀ ਦੀ ਥਾਂ 'ਤੇ ਸੰਵਿਧਾਨਕ ਫਰਜ਼ ਨਿਭਾਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਜੈਸਿੰਡਾ ਨੇ ਚੀਨ ਨਾਲ ਮਜ਼ਬੂਤ ਸਬੰਧ ਬਣਾਉਣ ਦਾ ਕੀਤਾ ਐਲਾਨ, ਭਾਰਤ-ਆਸਟ੍ਰੇਲੀਆ ਦੀ ਵਧੀ ਚਿੰਤਾ


Vandana

Content Editor

Related News