ਸਰਹੱਦ ਪਾਰ: ਕੰਮ ਤੋਂ ਘਰ ਪਰਤੇ ਮਾਪਿਆਂ ਨੇ ਖੋਲ੍ਹਿਆ ਟਰੰਕ, 2 ਮਾਸੂਮ ਪੁੱਤਾਂ ਦੀਆਂ ਲਾਸ਼ਾਂ ਵੇਖ ਨਿਕਲਿਆ ਤ੍ਰਾਹ

Tuesday, Apr 11, 2023 - 04:22 PM (IST)

ਸਰਹੱਦ ਪਾਰ: ਕੰਮ ਤੋਂ ਘਰ ਪਰਤੇ ਮਾਪਿਆਂ ਨੇ ਖੋਲ੍ਹਿਆ ਟਰੰਕ, 2 ਮਾਸੂਮ ਪੁੱਤਾਂ ਦੀਆਂ ਲਾਸ਼ਾਂ ਵੇਖ ਨਿਕਲਿਆ ਤ੍ਰਾਹ

ਸਿੰਧ (ਏਜੰਸੀ): ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕੋਬਾਬਾਦ ਵਿੱਚ ਏਡੀਸੀ ਕਲੋਨੀ ਵਿੱਚ ਇੱਕ ਘਰ ਵਿੱਚੋਂ 2 ਨਾਬਾਲਗ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੱਚਿਆਂ ਦੀਆਂ ਲਾਸ਼ਾਂ ਇੱਕ ਟਰੰਕ ਵਿੱਚੋਂ ਬਰਾਮਦ ਹੋਈਆਂ ਹਨ, ਜਿਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਪਾਕਿਸਤਾਨ ਅਧਾਰਤ ਏ.ਆਰ.ਵਾਈ. ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਉਥੇ ਹੀ ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ।

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਈ-ਬਾਈਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਬੱਚੇ

ਪੁਲਸ ਅਧਿਕਾਰੀਆਂ ਅਨੁਸਾਰ ਏਡੀਸੀ ਕਲੋਨੀ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ 2 ਬੱਚਿਆਂ, ਇੱਕ 7 ਅਤੇ ਇੱਕ 8 ਸਾਲ ਦੇ ਬੱਚੇ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਗੁਆਂਢੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਕੰਮ 'ਤੇ ਸਨ ਅਤੇ ਘਰ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਿੱਚ ਬੱਚੇ ਨਹੀਂ ਮਿਲੇ। ARY ਨਿਊਜ਼ ਮੁਤਾਬਕ ਮਾਂ ਨੇ ਘੰਟਿਆਂ ਤੱਕ ਭਾਲ ਕਰਨ ਤੋਂ ਬਾਅਦ ਟਰੰਕ ਖੋਲ੍ਹਿਆ ਤਾਂ 8 ਸਾਲਾ ਸ਼ਬੀਰ ਅਤੇ 7 ਸਾਲਾ ਓਵੈਸ ਦੀਆਂ ਲਾਸ਼ਾਂ ਮਿਲੀਆਂ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਸਥਾਨਕ ਪੁਲਸ ਨੇ ਦੋਸ਼ੀ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: PM ਮੋਦੀ ਵੱਲੋਂ ਸਿੱਖਾਂ ਦੇ ਹਿੱਤ 'ਚ ਚੁੱਕੇ ਕਦਮਾਂ ਨਾਲ ਖਾਲਿਸਤਾਨੀ ਅੰਦੋਲਨ ਹੋਇਆ ਕਮਜ਼ੋਰ : ਸਿੱਖ ਵਫ਼ਦ


author

cherry

Content Editor

Related News