ਪਾਕਿ ਨੇ ਮੁੰਬਈ ਹਮਲੇ 'ਚ ਸ਼ਾਮਲ 11 ਅੱਤਵਾਦੀਆਂ ਨੂੰ ਘੋਸ਼ਿਤ ਕੀਤਾ ਮੋਸਟ ਵਾਂਟੇਡ
Wednesday, Nov 11, 2020 - 06:01 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸ਼ੁਰੂ ਤੋਂ ਹੀ ਅੱਤਵਾਦੀਆਂ ਦੀ ਸ਼ਰਨਸਥਲੀ ਰਿਹਾ ਹੈ। ਇਸ ਬਾਰੇ ਸਮੇਂ-ਸਮੇਂ 'ਤੇ ਖੁਲਾਸੇ ਹੁੰਦੇ ਰਹੇ ਹਨ। ਇਕ ਵਾਰ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਰਕਾਰ ਭਾਰਤ ਦੇ ਦਬਾਅ ਵਿਚ ਗੋਡੇ ਟੇਕ ਦਿੱਤੇ ਹਨ। ਹੁਣ ਪਾਕਿਸਤਾਨ ਨੂੰ ਅੱਤਵਾਦੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ, ਜਿਸ ਦੇ ਬਾਅਦ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਮੋਸਟ ਵਾਂਟੇਡ ਦੀ ਨਵੀਂ ਸੂਚੀ ਵਿਚ ਮੁੰਬਈ ਹਮਲੇ ਵਿਚ ਸ਼ਾਮਲ 11 ਅੱਤਵਾਦੀਆਂ ਦੇ ਨਾਮ ਨੂੰ ਦਰਜ ਕੀਤਾ ਹੈ। ਇੰਨਾ ਹੀ ਨਹੀਂ ਇਹਨਾਂ ਅੱਤਵਾਦੀਆਂ ਨੇ ਠਿਕਾਣੇ ਬਾਰੇ ਦੱਸਣ ਵਾਲਿਆਂ ਲਈ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਬਹਿਰੀਨ ਦੇ ਪ੍ਰਧਾਨ ਮੰਤਰੀ ਦਾ ਦੇਹਾਂਤ, ਦੁਨੀਆ 'ਚ ਸਭ ਤੋਂ ਲੰਬੇ ਸਮੇਂ ਤੱਕ ਰਹੇ ਪੀ.ਐੱਮ.
ਇੱਥੇ ਦੱਸ ਦਈਏ ਕਿ 26 ਨਵੰਬਰ, 2008 ਨੂੰ ਪਾਕਿਸਤਾਨੀ ਸੈਨਾ ਅਤੇ ਖੁਫੀਆ ਏਜੰਸੀ ਦੀ ਮਦਦ ਨਾਲ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਮੁੰਬਈ ਵਿਚ ਕਈ ਥਾਵਾਂ 'ਤੇ ਹਮਲੇ ਕੀਤੇ ਸਨ। ਇਸ ਅੱਤਵਾਦੀ ਹਮਲੇ ਵਿਚ ਕਈ ਵਿਦੇਸ਼ੀਆਂ ਸਮੇਤ ਕੀਬ 155 ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਦੇ ਬਾਅਦ ਐੱਨ.ਐੱਸ.ਜੀ. ਦੀ ਟੀਮ ਨੇ ਆਪਰੇਸ਼ਨ ਬਲੈਕ ਟੌਰਨੈਡੋ ਲਾਂਚ ਕਰ ਅੱਤਵਾਦੀਆਂ ਦਾ ਸਫਾਇਆ ਕੀਤਾ ਸੀ। ਇਸ ਹਮਲੇ ਦਾ ਮਾਸਟਰ ਮਾਈਂਡ ਜ਼ਕੀਉਰ ਰਹਿਮਾਨ ਲਖਵੀ ਹੈ, ਜਿਸ ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰੀ ਦੇ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।