ਪਾਕਿ ਸਰਕਾਰ ਦੀ ਵਧੀ ਚਿੰਤਾ, ਇਕੱਠੇ ਮਿਲੇ ਕੋਰੋਨਾ ਵਾਇਰਸ ਦੇ ਤਿੰਨ ਵੱਖ-ਵੱਖ ਵੈਰੀਐਂਟ

Sunday, May 02, 2021 - 06:15 PM (IST)

ਪਾਕਿ ਸਰਕਾਰ ਦੀ ਵਧੀ ਚਿੰਤਾ, ਇਕੱਠੇ ਮਿਲੇ ਕੋਰੋਨਾ ਵਾਇਰਸ ਦੇ ਤਿੰਨ ਵੱਖ-ਵੱਖ ਵੈਰੀਐਂਟ

ਕਰਾਚੀ (ਬਿਊਰੋ): ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਤਿੰਨ ਵੱਖ-ਵੱਖ ਵੈਰੀਐਂਟ ਇਕੱਠੇ ਮਿਲਣ ਮਗਰੋਂ ਦਹਿਸ਼ਤ ਦਾ ਮਾਹੌਲ ਹੈ। ਇੱਥੇ ਕਰਾਚੀ ਵਿਚ ਇਕੱਠੇ ਕੋਰੋਨਾ ਵਾਇਰਸ ਦੇ ਦੱਖਣੀ ਅਫਰੀਕੀ ਵੈਰੀਐਂਟ, ਬ੍ਰਾਜ਼ੀਲ ਵੈਰੀਐਂਟ ਅਤੇ ਬ੍ਰਿਟਿਸ਼ ਵੈਰੀਐਂਟ ਮਿਲੇ ਹਨ। ਇਸ ਮਗਰੋਂ ਪਾਕਿਸਤਾਨ ਸਿਹਤ ਮੰਤਰਾਲੇ ਵਿਚ ਹੜਕੰਪ ਮਚ ਗਿਆ ਹੈ। ਪਾਕਿਸਤਾਨ ਲਈ ਚਿੰਤਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਇਹ ਵੈਰੀਐਂਟ ਕਾਫੀ ਖਤਰਨਾਕ ਹਨ ਅਤੇ ਬਹੁਤ ਤੇਜ਼ੀ ਨਾਲ ਫੈਲਦੇ ਹਨ। ਲਿਹਾਜਾ ਪਾਕਿਸਤਾਨ ਵਿਚ ਸਿਹਤ ਵਿਵਸਥਾਵਾਂ ਦੇ ਤੇਜ਼ੀ ਨਾਲ ਵਿਸਥਾਰ ਦੀ ਲੋੜ ਹੈ। ਅਜਿਹੇ ਵਿਚ ਸਰਕਰ ਨੇ ਕਈ ਜ਼ਿਲ੍ਹਿਆਂ ਵਿਚ ਤਾਲਾਬੰਦੀ ਲਗਾ ਦਿੱਤੀ ਹੈ।

ਮਿਲੇ ਖਤਰਨਾਕ ਵੈਰੀਐਂਟ
ਪਾਕਿਸਤਾਨ ਦੇ ਸਿਹਤ ਵਿਭਾਗ ਨੇ ਕਰਾਚੀ ਸ਼ਹਿਰ ਵਿਚ ਕੋਵਿਡ-19 ਦੇ ਤਿੰਨ ਵੱਖ-ਵੱਖ ਵੈਰੀਐਂਟ ਮਿਲਣ ਦੀ ਪੁਸ਼ਟੀ ਕਰ ਦਿੱਤੀ ਹੈ। ਸਿੰਧ ਸੂਬੇ ਦੀ ਸਿਹਤ ਮੰਤਰੀ ਡਾਕਟਰ ਆਜਰਾ ਪਚੇਚੂ ਮੁਤਾਬਕ ਸਿੰਧ ਸੂਬੇ ਦੇ ਦੱਖਣੀ ਹਿੱਸੇ ਵਿਚ ਬ੍ਰਿਟਿਸ਼ ਵੈਰੀਐਂਟ ਦੇ 10 ਮਰੀਜ਼, ਸਾਊਥ ਅਫਰੀਕਨ ਵੈਰੀਐਂਟ ਦੇ 2 ਮਰੀਜ਼ ਅਤੇ ਬ੍ਰਾਜ਼ੀਲ ਵੈਰੀਐਂਟ ਦਾ ਇਕ ਮਰੀਜ਼ ਮਿਲਿਆ ਹੈ। ਕਰਾਚੀ ਨੂੰ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ। ਇੱਥੇ ਇਕੱਠੇ ਤਿੰਨ ਵੱਖ-ਵੱਖ ਵੈਰੀਐਂਟ ਮਿਲਣ ਮਗਰੋਂ ਹੜਕੰਪ ਮਚਿਆ ਹੋਇਆ ਹੈ। ਸਿੰਧ ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਵੈਰੀਐਂਟ ਅਤੇ ਸਾਊਥ ਅਫਰੀਕਨ ਵੈਰੀਐਂਟ ਕਾਫੀ ਖਤਰਨਾਕ ਹਨ, ਜੋ ਕਾਫੀ ਤੇਜ਼ੀ ਨਾਲ ਫੈਲਦੇ ਹਨ ਅਤੇ ਇਹਨਾਂ ਦੋਹਾਂ ਵੈਰੀਐਂਟ ਨਾਲ ਮੌਤ ਦਰ ਕਾਫੀ ਜ਼ਿਆਦਾ ਹੈ।

ਪੜ੍ਹੋ ਇਹ ਅਹਿਮ ਖਬਰ - ਭਾਰਤ ਨੇ ਚੀਨ ਨੂੰ 40 ਹਜ਼ਾਰ ਆਕਸੀਜਨ ਜੈਨਰੇਟਰ ਦੇ ਉਤਪਾਦਨ ਦਾ ਦਿੱਤਾ ਆਰਡਰ

ਕਰਾਚੀ ਬਣਿਆ ਕੋਵਿਡ ਦਾ ਕੇਂਦਰ
ਕਰਾਚੀ ਸ਼ਹਿਰ ਕੋਵਿਡ-19 ਦਾ ਕੇਂਦਰ ਬਣ ਚੁੱਕਾ ਹੈ ਅਤੇ ਪਾਕਿਸਤਾਨੀ ਸਿਹਤ ਮਾਹਰਾਂ ਦਾ ਕਹਿਣਾ ਹੈਕਿ ਕਰਾਚੀ, ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵਿਚੋਂ ਲੰਘ ਰਿਹਾ ਹੈ। ਹਸਪਤਾਲਾਂ ਵਿਚ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਿਹਾ। ਪਾਕਿਸਤਾਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ ਅਤੇ ਪਿਛਲੇ 24 ਘੰਟਿਆਂ ਵਿਚ ਪਾਕਿਸਤਾਨ ਵਿਚ 113 ਹੋਰ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ। ਉੱਥੇ ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਮੁਤਾਬਕ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕਰੀਬ 45 ਹਜ਼ਾਰ ਲੋਕਾ ਦੇ ਸੈਂਪਲ ਲਏ ਗਏ ਸਨ, ਜਿਹਨਾਂ ਵਿਚੋਂ 4414 ਲੋਕ ਪਾਜ਼ੇਟਿਵ ਪਾਏ ਗਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਇਸ ਸਮੇਂ ਹਰ 8ਵੇਂ ਸ਼ਖਸ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਖਦਸ਼ਾ ਹੈ।

ਨੋਟ- ਪਾਕਿ ਵਿਚ ਇਕੱਠੇ ਮਿਲੇ ਕੋਰੋਨਾ ਵਾਇਰਸ ਦੇ ਤਿੰਨ ਵੱਖ-ਵੱਖ ਵੈਰੀਐਂਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News