ਪਾਕਿ : ਸਿੰਧ ਦੇ 12 ਜ਼ਿਲ੍ਹਿਆਂ ''ਚ 6 ਜੂਨ ਤੱਕ ਬੰਦ ਰਹਿਣਗੇ ਸਕੂਲ

Sunday, May 23, 2021 - 03:36 PM (IST)

ਪਾਕਿ : ਸਿੰਧ ਦੇ 12 ਜ਼ਿਲ੍ਹਿਆਂ ''ਚ 6 ਜੂਨ ਤੱਕ ਬੰਦ ਰਹਿਣਗੇ ਸਕੂਲ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸਿੰਧ ਦੇ 12 ਜ਼ਿਲ੍ਹਿਆਂ ਦੇ ਵਿਦਿਅਕ ਅਦਾਰੇ 6 ਜੂਨ ਤੱਕ ਬੰਦ ਰਹਿਣਗੇ ਕਿਉਂਕਿ ਉਨ੍ਹਾਂ ਦਾ ਕੋਵਿਡ-19 ਸਕਾਰਾਤਮਕਤਾ ਅਨੁਪਾਤ 5 ਪ੍ਰਤੀਸ਼ਤ ਤੋਂ ਉੱਪਰ ਹੈ।ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਸੰਘੀ ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਦੇ 52 ਜ਼ਿਲ੍ਹਿਆਂ ਵਿਚ ਸਕਾਰਾਤਮਕਤਾ ਅਨੁਪਾਤ 5 ਪ੍ਰਤੀਸ਼ਤ ਤੋਂ ਵੱਧ ਹੈ।

ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਜ਼ਿਲ੍ਹਿਆਂ ਵਿਚ ਬਦਿਨ, ਦਾਦੂ, ਹੈਦਰਾਬਾਦ, ਜਾਮਸ਼ੋਰੋ, ਸੁਕੁਰ, ਸ਼ਹੀਦ ਬੇਨਾਜ਼ੀਰਾਬਾਦ ਅਤੇ ਕਰਾਚੀ ਦੇ ਸਾਰੇ ਜ਼ਿਲ੍ਹੇ ਸ਼ਾਮਲ ਹਨ।ਜਿਹੜੇ ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਪੋਜ਼ੀਟਿਵਟੀ ਅਨੁਪਾਤ 5% ਤੋਂ ਘੱਟ ਹੈ ਉੱਥੇ ਵਿਦਿਅਕ ਸੰਸਥਾਵਾਂ 24 ਮਈ ਤੋਂ ਮੁੜ ਖੁੱਲ੍ਹਣਗੀਆਂ।ਬਲੋਚਿਸਤਾਨ ਵਿਖੇ ਕਵੇਟਾ ਵਿਚ 6 ਜੂਨ ਤੱਕ ਵਿਦਿਅਕ ਅਦਾਰੇ ਬੰਦ ਰਹਿਣਗੇ।ਇਸ ਤੋਂ ਇਲਾਵਾ ਪੰਜਾਬ ਦੇ ਅਟਕ, ਬਹਾਵਲਪੁਰ, ਭੱਕੜ, ਡੇਰਾ ਗਾਜ਼ੀ ਖਾਨ, ਫੈਸਲਾਬਾਦ, ਗੁਜਰਾਂਵਾਲਾ, ਗੁਜਰਾਤ, ਖਾਨੇਵਾਲ, ਖੁਸ਼ਹਬ, ਲਾਹੌਰ, ਲੇਹ, ਲੋਧਰਾਂ, ਮੀਆਂਵਾਲੀ, ਮੁਲਤਾਨ, ਮੁਜ਼ੱਫਰਗੜ, ਓਕਰਾ, ਰਹੀਮ ਯਾਰ ਖਾਂ, ਰਾਵਲਪਿੰਡੀ, ਸਰਗੋਧਾ ਅਤੇ ਟੋਬਾ ਦੀਆਂ ਵਿਦਿਅਕ ਸੰਸਥਾਵਾਂ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਜਸਵਿੰਦਰ ਸਿੰਘ ਪਾਲੀਆ 'ਵਰਲਡ ਬੁੱਕ ਆਫ ਰਿਕਾਰਡਜ਼' ਲੰਡਨ ਵੱਲੋਂ ਸਨਮਾਨਿਤ

ਜੀਓ ਨਿਊਜ਼ ਨੇ ਦੱਸਿਆ ਕਿ ਟੇਕ ਸਿੰਘ 6 ਜੂਨ ਤੱਕ ਬੰਦ ਰਹੇਗਾ।ਖੈਬਰ ਪਖਤੂਨਖਵਾ ਵਿਚ 14 ਜ਼ਿਲ੍ਹਿਆਂ ਵਿਚ ਵਧੇਰੇ ਸਕਾਰਾਤਮਕਤਾ ਅਨੁਪਾਤ ਹੈ, ਜਿਨ੍ਹਾਂ ਵਿਚ ਐਬਟਾਬਾਦ, ਬੰਨੂ, ਬੁਨੇਰ, ਚਾਰਸੱਦਾ, ਲੋਅਰ ਦੀਰ, ਅੱਪਰ ਦੀਰ, ਹਰੀਪੁਰ, ਕੋਹਾਟ, ਕਰਮ, ਮਰਦਾਨ, ਨੌਸ਼ਹਿਰਾ, ਪੇਸ਼ਾਵਰ, ਸਵਾਬੀ ਅਤੇ ਸਵਾਤ ਸ਼ਾਮਲ ਹਨ।ਜੀਓ ਨਿਊਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਵਿਦਿਅਕ ਅਦਾਰੇ ਇਸਲਾਮਾਬਾਦ ਵਿਚ ਵੀ ਬੰਦ ਰਹਿਣਗੇ।ਮੰਤਰਾਲੇ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ 24 ਮਈ ਤੋਂ ਵਿਦਿਅਕ ਸੰਸਥਾਵਾਂ ਲੜੀਵਾਰ ਢੰਗ ਨਾਲ ਮੁੜ ਖੋਲ੍ਹੀਆਂ ਜਾਣਗੀਆਂ।


author

Vandana

Content Editor

Related News