ਪਾਕਿਸਤਾਨ : ਰਾਸ਼ਟਰਪਤੀ ਨੇ ਭੀੜ ''ਚ ਪੜ੍ਹੀ ਨਮਾਜ਼, ਸੋਸ਼ਲ ਮੀਡੀਆ ''ਤੇ ਹੋਏ ਟ੍ਰੋਲ

04/11/2020 8:25:10 PM

ਇਸਲਾਮਾਬਾਦ (ਏਜੰਸੀ)- ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਤੋਂ ਪਾਕਿਸਤਾਨ ਪਹਿਲਾਂ ਹੀ ਪ੍ਰੇਸ਼ਾਨ ਹੈ। ਅਜਿਹੇ ਵਿਚ ਉਥੋਂ ਦੇ ਰਾਸ਼ਟਰਪਤੀ ਆਰਿਫ ਅਲਵੀ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹਦੇ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਖੁਦ ਹੀ ਪਾਕਿਸਤਾਨੀ ਮੌਲਵੀਆਂ ਨਾਲ ਬੈਠ ਕੇ ਲੋਕਾਂ ਨੂੰ ਅਪੀਲ ਕੀਤੀ ਸੀ। ਇਹੀ ਨਹੀਂ ਪਾਕਿਸਤਾਨੀ ਰਾਸ਼ਟਰਪਤੀ ਨੇ ਨਮਾਜ਼ ਪੜ੍ਹਣ ਦੇ ਪ੍ਰੋਗਰਾਮ ਦੀ ਵੀਡੀਓ ਵੀ ਬਣਵਾਈ ਅਤੇ ਉਸ ਨੂੰ ਮੀਡੀਆ ਵਿਚ ਰਿਲੀਜ਼ ਕੀਤਾ ਗਿਆ।

ਪਾਕਿਸਤਾਨੀ ਰਾਸ਼ਟਰਪਤੀ ਆਰਿਫ ਅਲਵੀ ਦੀ ਭੀੜ ਵਿਚ ਨਮਾਜ਼ ਪੜ੍ਹਣ ਦੀ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰਾਸ਼ਟਰਪਤੀ ਖੁਦ ਬਚਾਅ ਦੇ ਨਿਯਮਾਂ ਦਾ ਪਾਲਨ ਨਹੀਂ ਕਰਨਗੇ ਤਾਂ ਦੂਜਿਆਂ ਤੋਂ ਕੀ ਉਮੀਦ ਕਰੀਏ। ਅਜਿਹੇ ਵਿਚ ਕੋਰੋਨਾ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾਵੇਗਾ। ਇਸ ਤੋਂ ਪਹਿਲਾਂ ਆਰਿਫ ਅਲਵੀ ਐਨ-95 ਮਾਸਕ ਪਹਿਨਣ 'ਤੇ ਡਾਕਟਰਾਂ ਦੇ ਨਿਸ਼ਾਨੇ 'ਤੇ ਆ ਚੁੱਕੇ ਸਨ। ਦਰਅਸਲ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਇਲਾਜ ਵਿਚ ਦਿਨ-ਰਾਤ ਮੇਹਨਤ ਕਰ ਰਹੇ ਡਾਕਟਰਾਂ ਨੂੰ ਸੁਰੱਖਿਆ ਯੰਤਰ ਨਹੀਂ ਮਿਲ ਰਹੇ ਹਨ।

صدر مملکت ڈاکٹر عارف علوی نے ایوان صدر میں نماز جمعہ ادا کی

صدر مملکت ڈاکٹر عارف علوی نے نماز جمعہ کے بعد صلوۃ توبہ ادا کی

صدر مملکت نے اللہ تعالی سے رحم کی التجا کی

صدر مملکت نے اللہ تعالی سے پوری دنیا کے لیے کورونا وائرس سے نجات کی دعا کی pic.twitter.com/nRCI6m0FUh

— The President of Pakistan (@PresOfPakistan) April 10, 2020

 

ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਡਾਕਟਰਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਇਸ ਲਈ ਹੋਣਾ ਪਿਆ ਕਿਉਂਕਿ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਇਹ ਮਾਸਕ ਸਿਰਫ ਉਨ੍ਹਾਂ ਮੈਡੀਕਲ ਸਟਾਫ ਲਈ ਹਨ ਜੋ ਕਵਾਰੰਟੀਨ ਸੈਂਟਰਸ ਅਤੇ ਆਈਸੋਲੇਸ਼ਨ ਵਾਰਡਸ ਵਿਚ ਜਾਂਦੇ ਹਨ। ਇਥੋਂ ਤੱਕ ਕਿ ਦੂਜੇ ਡਾਕਟਰ ਵੀ ਇਨ੍ਹਾਂ ਮਾਸਕ ਨੂੰ ਨਹੀਂ ਪਹਿਨਦੇ। ਅਜਿਹੇ ਵਿਚ ਇਕ ਮੀਟਿੰਗ ਦੌਰਾਨ ਅਲਵੀ ਦੇ ਮਾਸਕ ਪਹਿਨਣ 'ਤੇ ਡਾਕਟਰ ਸਵਾਲ ਖੜ੍ਹੇ ਕਰਨ ਲੱਗੇ ਹਨ।

ਪਾਕਿਸਤਾਨ ਮੈਡੀਕਲ ਐਸਸੀਏਸ਼ਨ ਨੇ ਉਨ੍ਹਾਂ ਦਾ ਨਾਂ ਲਏ ਬਿਨਾਂ ਇਕ ਬਿਆਨ ਜਾਰੀ ਕੀਤਾ ਕਿ ਅੱਜ ਕਲ ਨੇਤਾ ਅਤੇ ਨੌਕਰਸ਼ਾਹ ਮੀਟਿੰਗਾਂ ਅਤੇ ਦੌਰਿਆਂ 'ਤੇ ਐਨ-95 ਮਾਸਕ ਪਹਿਨਦੇ ਹਨ, ਜਦੋਂ ਕਿ ਮੈਡੀਕਲ ਸਟਾਫ ਦੇ ਸਾਹਮਣੇ ਮਾਸਕ ਅਤੇ ਸੁਰੱਖਿਆ ਯੰਤਰਾਂ ਦੀ ਕਮੀ ਹੈ।

ਇਸ ਤੋਂ ਬਾਅਦ ਆਰਿਫ ਅਲਵੀ ਨੇ ਸਫਾਈ ਦਿੱਤੀ ਕਿ ਇਹ ਮਾਸਕ ਉਨ੍ਹਾਂ ਨੂੰ ਚੀਨ ਯਾਤਰਾ ਦੌਰਾਨ ਉਥੋਂ ਦੀ ਸਰਕਾਰ ਨੇ ਦਿੱਤਾ ਸੀ, ਉਸ ਨੂੰ ਹੀ ਉਹ ਹੁਣ ਤੱਕ ਪਹਿਨ ਰਹੇ ਹਨ। ਇਸ ਦੌਰਾਨ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵੱਧ ਕੇ 4788 ਹੋ ਗਏ ਹਨ। ਇਥੋਂ ਤੱਕ ਇਨਫੈਕਸ਼ਨ ਨਾਲ 71 ਲੋਕਾਂ ਦੀ ਮੌਤ ਹੋ ਚੁੱਕੀ ਹੈ।


Sunny Mehra

Content Editor

Related News