ਇਮਰਾਨ ਖਾਨ ਅੱਜ ਸਾਊਦੀ ਅਰਬ ਦੀ ਯਾਤਰਾ ''ਤੇ ਜਾਣਗੇ

Thursday, Sep 19, 2019 - 12:13 PM (IST)

ਇਮਰਾਨ ਖਾਨ ਅੱਜ ਸਾਊਦੀ ਅਰਬ ਦੀ ਯਾਤਰਾ ''ਤੇ ਜਾਣਗੇ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਭਾਵ ਵੀਰਵਾਰ ਨੂੰ ਸਾਊਦੀ ਅਰਬ ਦੇ ਦੌਰੇ 'ਤੇ ਜਾਣਗੇ। ਉਨ੍ਹਾਂ ਨਾਲ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹੋਣਗੇ। ਦੌਰੇ ਦੌਰਾਨ ਇਮਰਾਨ ਖਾਨ ਸਾਊਦੀ ਕਿੰਗ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕਰਨਗੇ ਅਤੇ ਉੱਥੇ ਅਰਾਮਕੋ ਤੇਲ ਪਲਾਂਟ 'ਤੇ ਹੋਏ ਹਮਲੇ ਪ੍ਰਤੀ ਹਮਦਰਦੀ ਪ੍ਰਗਟ ਕਰਨਗੇ। 

ਇਸ ਦੇ ਨਾਲ ਹੀ ਇਮਰਾਨ ਸਾਊਦੀ ਕਿੰਗ ਤੋਂ ਕਸ਼ਮੀਰ ਮੁੱਦੇ 'ਤੇ ਫਿਰ ਤੋਂ ਸਮਰਥਨ ਦਿੱਤੇ ਜਾਣ ਦੀ ਮੰਗ ਕਰ ਸਕਦੇ ਹਨ। 2 ਦਿਨ ਦੀ ਇਸ ਯਾਤਰਾ ਦੇ ਬਾਅਦ ਇਮਰਾਨ ਉੱਥੋਂ ਹੀ ਅਮਰੀਕਾ ਰਵਾਨਾ ਹੋਣਗੇ, ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਵਿਚ ਸ਼ਿਰਕਤ ਕਰਨਗੇ।


author

Vandana

Content Editor

Related News