ਪਾਕਿ ''ਚ ਪਹਿਲੀ ਵਾਰ ਕਿਸੇ ਹਿੰਦੂ ਔਰਤ ਨੇ ਪਾਸ ਕੀਤੀ CSS ਪ੍ਰੀਖਿਆ
Saturday, May 08, 2021 - 01:29 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਪਹਿਲੀ ਵਾਰ ਕਿਸੇ ਹਿੰਦੂ ਔਰਤ ਨੇ ਦੇਸ਼ ਦੀ ਵੱਕਰੀ ਕੇਂਦਰੀ ਸਰਬਉੱਚ ਸੇਵਾ (CSS) ਪ੍ਰੀਖਿਆ ਪਾਸ ਕੀਤੀ ਹੈ।ਇਸ ਦੇ ਨਾਲ ਹੀ ਇਸ ਹਿੰਦੂ ਔਰਤ ਦੀ ਪਾਕਿਸਤਾਨ ਪ੍ਰਬੰਧਕੀ ਸੇਵਾ (PAS) ਵਿਚ ਚੋਣ ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਯੂਕੇ ਨੇ ਯਾਤਰਾ ਲਈ 'ਹਰੀ ਸੂਚੀ' ਵਾਲੇ ਦੇਸ਼ਾਂ ਦੇ ਨਾਮ ਕੀਤੇ ਜਾਰੀ
ਪਾਕਿਸਤਾਨ ਦੇ ਸਭ ਤੋਂ ਵੱਧ ਹਿੰਦੂ ਆਬਾਦੀ ਵਾਲੇ ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲ੍ਹੇ ਦੇ ਪੇਂਡੂ ਇਲਾਕੇ ਦੀ ਰਹਿਣ ਵਾਲੀ ਸਨਾ ਰਾਮਚੰਦ ਐੱਮ.ਬੀ.ਬੀ.ਐੱਸ. ਡਾਕਟਰ ਹਨ। ਉਹ ਸੀ.ਐੱਸ.ਐੱਸ. ਪ੍ਰੀਖਿਆ ਪਾਸ ਕਰਨ ਵਾਲੇ 221 ਉਮੀਦਵਾਰਾਂ ਵਿਚ ਸ਼ਾਮਲ ਹੈ। 18,253 ਉਮੀਦਵਾਰਾਂ ਨੇ ਇਹ ਲਿਖਤੀ ਪ੍ਰੀਖਿਆ ਦਿੱਤੀ ਸੀ, ਜਿਸ ਵਿਚ ਡਿਟੇਲਡ ਮੈਡੀਕਲ ਐਗਜ਼ਾਮ, ਸਾਈਲੌਜੀਕਲ ਐਗਜ਼ਾਮ ਅਤੇ ਇੰਟਰਵਿਊ ਮਗਰੋਂ ਫਾਈਨਲ ਨਤੀਜੇ ਜਾਰੀ ਕੀਤੇ ਗਏ ਹਨ। ਨਤੀਜਾ ਘੋਸ਼ਿਤ ਹੋਣ ਦੇ ਬਾਅਦ ਸਨਾ ਰਾਮਚੰਦ ਨੇ ਟਵੀਟ ਕੀਤਾ,''ਵਾਹਿਗੁਰੂ ਜੀਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ''। ਇਸ ਦੇ ਨਾਲ ਹੀ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਲਾਹ ਦੀ ਮਿਹਰ ਨਾਲ ਮੈਂ ਸੀ.ਐੱਸ.ਐੱਸ. 2020 ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਪੀ.ਏ.ਐੱਸ. ਲਈ ਮੇਰੀ ਚੋਣ ਹੋ ਗਈ ਹੈ। ਇਸ ਦਾ ਪੂਰਾ ਕ੍ਰੈਡਿਟ ਮੇਰੇ ਮਾਤਾ-ਪਿਤਾ ਨੂੰ ਜਾਂਦਾ ਹੈ।
ਸਨਾ ਰਾਮਚੰਦ ਪਹਿਲੀ ਹਿੰਦੂ ਔਰਤ ਹੈ ਜਿਸ ਦੀ ਸੀ.ਐੱਸ.ਐੱਸ. ਦੀ ਪ੍ਰੀਖਿਆ ਦੇ ਬਾਅਦ ਪੀ.ਏ.ਐੱਸ. ਲਈ ਚੋਣ ਹੋਈ ਹੈ। ਸਨਾ ਨੇ ਸਿੰਧ ਸੂਬੇ ਦੇ ਚੰਦਕਾ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਕੀਤਾ ਅਤੇ ਸਿਵਲ ਹਸਪਤਾਲ ਕਰਾਚੀ ਵਿਟ ਹਾਊਸ ਜੌਬ ਪੂਰੀ ਕੀਤੀ। ਫਿਲਹਾਲ ਉਹ ਸਿੰਧ ਇੰਸਟੀਚਿਊਟ ਆਫ ਯੂਰੋਲੌਜੀ ਐਂਡ ਟ੍ਰਾਂਸਪੋਰਟ ਤੋਂ FCPS ਦੀ ਪੜ੍ਹਾਈ ਕਰ ਰਹੀ ਹੈ ਅਤੇ ਜਲਦ ਹੀ ਇਕ ਸਰਜਨ ਬਣਨ ਵਾਲੀ ਹੈ।