ਸ਼ਰਮਨਾਕ: ਨਿਕਾਹ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ

5/4/2021 9:10:49 AM

ਗੁਰਦਾਸਪੁਰ/ਪਾਕਿਸਤਾਨ,(ਜ. ਬ.)- ਪਾਕਿਸਤਾਨ ’ਚ ਇਕ ਲੜਕੀ ਵੱਲੋਂ ਨਿਕਾਹ ਕਰਵਾਉਣ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਲੜਕੀ ਨੂੰ ਆਪਣੀ ਹਵੱਸ ਦਾ ਸ਼ਿਕਾਰ ਬਣਾ ਕੇ ਸਜ਼ਾ ਦਿੱਤੀ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ

ਸਰਹੱਦ ਪਾਰ ਸੂਤਰਾਂ ਅਨੁਸਾਰ ਸਾਹੀਵਾਲ ਵਾਸੀ ਅਸ਼ਰਫ ਬਾਨੀ ਦੇ 3 ਲੜਕੇ ਅਤੇ 3 ਲੜਕੀਆਂ ਹਨ ਅਤੇ ਉਹ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਚਲਾਉਂਦਾ ਹੈ। ਉਹ ਆਪਣੀ ਵੱਡੀ ਲੜਕੀ ਦਾ ਨਿਕਾਹ ਆਪਣੇ ਭਰਾ ਦੇ ਲੜਕੇ ਨਾਲ ਕਰਨਾ ਚਾਹੁੰਦਾ ਸੀ, ਜਦਕਿ ਪੀੜਤਾਂ ਅਤੇ ਉਸ ਦਾ ਵੱਡਾ ਭਰਾ ਇਸ ਦਾ ਵਿਰੋਧ ਕਰ ਰਹੇ ਸੀ। ਬੀਤੀ ਦਿਨੀਂ ਜਦ ਲੜਕੀ ਆਪਣੇ ਕਮਰੇ ’ਚ ਸੋ ਰਹੀ ਸੀ ਤਾਂ ਉਸ ਦੇ ਪਿਤਾ ਨੇ ਜਬਰਦਸਤੀ ਜਬਰ-ਜ਼ਨਾਹ ਕਰ ਦਿੱਤਾ ਅਤੇ ਇਹ ਵੀ ਕਿਹਾ ਕਿ ਉਸ ਨੂੰ ਇਹ ਸਜ਼ਾ ਉਸ ਦੇ ਨਿਕਾਹ ਸਬੰਧੀ ਨਾ ਮੰਨਣ ਦੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਾਰਤ ਦੀ ਮਦਦ ਕਰਨ ਦੀ ਕੀਤੀ ਅਪੀਲ

ਲੜਕੀ ਨੇ ਸਵਰੇ ਸਾਰੀ ਗੱਲ ਆਪਣੇ ਵੱਡੇ ਭਰਾ ਨੂੰ ਦਿੱਤੀ, ਜਿਸ ’ਤੇ ਪੀੜਤਾ ਦੇ ਭਰਾ ਨੇ ਪੁਲਸ ਨੂੰ ਫੋਨ ਕੀਤਾ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਪਿਤਾ ਅਸ਼ਰਫ ਬਾਨੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਲੜਕੀ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਭੇਜਿਆ।

ਇਹ ਵੀ ਪੜ੍ਹੋ : ਯਾਦਦਾਸ਼ਤ ਨੂੰ ਕਿਤੇ ਕਮਜ਼ੋਰ ਨਾ ਕਰ ਦੇਵੇ ‘ਫੋਟੋ ਖਿੱਚਣ ਦੀ ਆਦਤ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor cherry