ਪਾਕਿ ਨੂੰ ਜੀ-20 ਦੇਸ਼ਾਂ ਨੇ ਦਿੱਤੀ 80 ਕਰੋੜ ਡਾਲਰ ਦੀ ਕਰਜ਼ ਰਾਹਤ

Monday, Nov 23, 2020 - 06:07 PM (IST)

ਪਾਕਿ ਨੂੰ ਜੀ-20 ਦੇਸ਼ਾਂ ਨੇ ਦਿੱਤੀ 80 ਕਰੋੜ ਡਾਲਰ ਦੀ ਕਰਜ਼ ਰਾਹਤ

ਇਸਲਾਮਾਬਾਦ (ਬਿਊਰੋ): ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਜੀ-20 ਦੇਸ਼ਾਂ ਤੋਂ ਵੱਡੀ ਰਾਹਤ ਮਿਲੀ ਹੈ। ਐਤਵਾਰ ਨੂੰ ਆਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੀ-20 ਦੇ 20 ਦੇਸ਼ਾਂ ਵਿਚੋਂ 14 ਦੇਸ਼ਾਂ ਨੇ ਪਾਕਿਸਤਾਨ ਨੂੰ ਦਿੱਤੇ ਕਰਜ਼ ਵਿਚ ਰਾਹਤ ਦੇਣ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਨੂੰ ਹੁਣ ਇਹਨਾਂ 6 ਦੇਸ਼ਾਂ ਵੱਲੋਂ ਕਰੀਬ 800 ਮਿਲੀਅਨ ਡਾਲਰ ਦੇ ਕਰਜ਼ ਵਿਚ ਰਾਹਤ ਮਿਲੇਗੀ। ਪਾਕਿਸਤਾਨ ਨੇ ਜੀ-20 ਦੇ ਇਹਨਾਂ 6 ਦੇਸ਼ਾਂ ਨੂੰ ਕਰਜ਼ ਦੇ ਤੌਰ 'ਤੇ 25.4 ਬਿਲੀਅਨ ਡਾਲਰ ਅਦਾ ਕਰਨੇ ਹਨ ਅਤੇ ਇਹ ਰਾਸ਼ੀ ਉਸ ਨੇ ਇਸ ਸਾਲ ਅਗਸਤ 2020 ਤੱਕ ਦੇਣੀ ਸੀ। ਭਾਵੇਂਕਿ ਹੁਣ ਤੱਕ ਸਾਊਦੀ ਅਰਬ ਅਤੇ ਜਾਪਾਨ ਨੇ ਇਸ 'ਤੇ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ।

ਪਾਕਿ ਨੂੰ ਮਿਲੀ ਵੱਡੀ ਰਾਹਤ
ਇਸ ਸਾਲ 15 ਅਪ੍ਰੈਲ ਨੂੰ ਜੀ-20 ਦੇਸ਼ਾਂ ਨੇ 76 ਦੇਸ਼ਾਂ ਨੂੰ ਦਿੱਤੇ ਗਏ ਕਰਜ਼ ਵਿਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਸੀ, ਜਿਸ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਲ ਸੀ। ਇਹਨਾਂ ਦੇਸ਼ਾਂ ਨੂੰ ਕੋਰੋਨਾ ਸੰਕਟ ਨਾਲ ਨਜਿੱਠਣ ਵਿਚ ਮਦਦ ਦੇ ਲਈ ਇਹ ਰਾਹਤ ਦਿੱਤੀ ਜਾ ਰਹੀ ਹੈ। ਕਰਜ਼ ਰਾਹਤ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਨੂੰ ਹੁਣ ਇੰਨਾ ਕਰਜ਼ ਨਹੀਂ ਚੁਕਾਉਣਾ ਹੋਵੇਗਾ।ਮਈ ਤੋਂ ਦਸੰਬਰ ਤੱਕ ਦੇਸ਼ਾਂ ਨੇ ਇਸ ਰਾਹਤ ਦੇ ਲਈ ਕੀਤੇ ਰਸਮੀ ਤੌਰ 'ਤੇ ਅਰਜ਼ੀ ਦੇਣੀ ਸੀ। ਸੂਤਰਾਂ ਦੇ ਮੁਤਾਬਕ, ਬਾਕੀ ਦੇਸ਼ ਵੀ ਦਸੰਬਰ ਦੇ ਅਖੀਰ ਤੱਕ ਕਰਜ਼ ਰਾਹਤ ਨੂੰ ਮਨਜ਼ੂਰੀ ਦੇ ਦੇਣਗੇ।

ਪੜ੍ਹੋ ਇਹ ਅਹਿਮ ਖਬਰ- 'ਅਮੇਰਿਕਾ ਰੋਡਜ਼ ਸਕਾਲਰਜ਼' ਦੀ ਚੋਣ, 32 ਜੇਤੂਆਂ 'ਚ 4 ਭਾਰਤੀ-ਅਮਰੀਕੀ ਵਿਦਿਆਰਥੀ

ਪਾਕਿਸਤਾਨ ਦੇ ਅਖਬਾਰ ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਿਛਲੇ 7 ਮਹੀਨਿਆਂ ਦੌਰਾਨ 14 ਦੇਸ਼ਾਂ ਨੇ ਪਾਕਿਸਤਾਨ ਦੇ ਨਾਲ ਆਪਣੇ ਸਮਝੌਤਿਆਂ ਦੀ ਪੁਸ਼ਟੀ ਕੀਤੀ, ਜਿਸ ਵਿਚ ਫਿਲਹਾਲ ਇਸਲਾਮਾਬਾਦ ਨੂੰ 80 ਕਰੋੜ ਡਾਲਰ ਦੀ ਕਰਜ਼ ਰਾਹਤ ਮਿਲੀ ਹੈ। ਇਹਨਾਂ 14 ਦੇਸ਼ਾਂ ਦੇ ਇਲਾਵਾ ਦੋ ਹੋਰ ਦੇਸ਼ਾਂ ਨੇ ਵੀ ਪਾਕਿਸਤਾਨ ਨੂੰ ਕਰਜ਼ ਦੇਣ ਦੇ ਲਈ ਸੰਪਰਕ ਕੀਤਾ ਸੀ। ਅਧਿਕਾਰਤ ਦਸਤਾਵੇਜ਼ਾਂ ਦੇ ਮੁਤਾਬਕ, ਪਾਕਿਸਤਾਨ ਨੇ ਹੁਣ ਤੱਕ ਜਾਪਾਨ, ਰੂਸ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯੂਕੇ ਦੇ ਨਾਲ ਕਰਜ਼ ਪੁਨਰਗਠਨ ਦੇ ਨਿਯਮਾਂ ਨੂੰ ਆਖਰੀ ਰੂਪ ਨਹੀਂ ਦਿੱਤਾ ਹੈ।

ਪਾਕਿ ਨੇ ਕੀਤੇ 27 ਸਮਝੌਤੇ
ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹਨਾਂ 6 ਦੇਸ਼ਾਂ ਨੇ ਹੁਣ ਤੱਕ ਕਰਜ਼ ਰਾਹਤ ਸੰਬੰਧੀ ਸਮਝੌਤਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਹਨਾਂ ਦੇਸ਼ਾਂ ਦੇ ਨਾਲ ਅਗਲੇ ਮਹੀਨੇ ਦੇ ਅਖੀਰ ਤੱਕ ਸਮਝੌਤਾ ਪੂਰਾ ਹੋਣ ਦੀ ਆਸ ਹੈ। ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਅਥਾਰਿਟੀਜ਼ ਨੇ 16 ਦੇਸ਼ਾਂ ਦੇ ਨਾਲ ਕਰਜ਼ ਵਿਚ ਰਾਹਤ ਦੇਣ ਨਾਲ ਜੁੜੇ 27 ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਸਾਊਦੀ ਅਰਬ ਵੱਲੋਂ ਪਾਕਿਸਤਾਨ ਨੂੰ ਜਿੱਥੇ ਕਰੀਬ 613 ਮਿਲੀਅਨ ਡਾਲਰ ਦੀ ਰਾਹਤ ਮਈ ਤੋਂ ਦਸੰਬਰ ਮਹੀਨੇ ਦੇ ਵਿਚ ਮਿਲਣ ਦੀ ਸੰਭਾਵਨਾ ਹੈ। ਉੱਥੇ ਜਾਪਾਨ ਤੋਂ ਪਾਕਿਸਤਾਨ ਨੂੰ 373 ਮਿਲੀਅਨ ਡਾਲਰ ਦੀ ਰਾਹਤ ਮਿਲ ਸਕਦੀ ਹੈ। ਭਾਵੇਂਕਿ ਹੁਣ ਤੱਕ ਇਹਨਾਂ ਦੇਸ਼ਾਂ ਵੱਲੋਂ ਸਮਝੌਤਿਆਂ ਨੂੰ ਆਖਰੀ ਮਨਜ਼ੂਰੀ ਨਹੀਂ ਮਿਲੀ ਹੈ। ਰੂਸ ਵੱਲੋਂ ਵੀ ਪਾਕਿਸਤਾਨ ਨੂੰ 14 ਮਿਲੀਅਨ ਡਾਲਰ ਦੀ ਅਸਥਾਈ ਰਾਹਤ ਮਿਲ ਸਕਦੀ ਹੈ।


author

Vandana

Content Editor

Related News