ਪਾਕਿ ਨੇ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ ''ਤੇ ਲੱਗੀ ਪਾਬੰਦੀ ''ਚ ਦਿੱਤੀ ਢਿੱਲ
Sunday, May 16, 2021 - 05:22 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ 'ਤੇ ਲਗਾਈਆਂ ਗਈਆਂ ਕੋਵਿਡ ਪਾਬੰਦੀਆਂ ਵਿਚ ਐਤਵਾਰ ਤੋਂ ਢਿੱਲ ਦੇਣੀ ਸ਼ੁਰੂ ਕਰ ਦਿੱਤੀ। ਈਦ ਦੀਆਂ ਛੁੱਟੀਆਂ ਦੌਰਾਨ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹਨਾਂ ਗਤੀਵਿਧੀਆਂ 'ਤੇ ਇਕ ਹਫ਼ਤੇ ਤੱਕ ਪਾਬੰਦੀ ਲੱਗੀ ਹੋਈ ਸੀ। ਪਾਬੰਦੀਆਂ ਵਿਚ ਇਹ ਰਿਆਇਤ ਉਦੋਂ ਵੀ ਦਿੱਤੀ ਜਾ ਰਹੀ ਹੈ ਜਦੋਂ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦਰ ਐਤਵਾਰ ਨੂੰ ਵੱਧ ਕੇ 7.83 ਫੀਸਦੀ ਹੋ ਗਈ ਜੋ ਇਕ ਦਿਨ ਪਹਿਲਾਂ ਘੱਟ ਕੇ ਕਰੀਬ 5 ਫੀਸਦੀ ਤੱਕ ਆ ਗਈ ਸੀ।
ਦੋ ਮਹੀਨਿਆਂ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਇਨਫੈਕਸ਼ਨ ਦਰ ਇੰਨੀ ਘੱਟ ਦਰਜ ਕੀਤੀ ਗਈ। ਵਾਇਰਸ ਦੀ ਰੋਕਥਾਮ ਲਈ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਲੋਕਾਂ ਦੀ ਆਵਾਜਾਈ ਰੋਕਣ ਦੇ ਉਦੇਸ਼ ਨਾਲ ਸਾਰੇ ਕਾਰੋਬਾਰਾਂ ਅਤੇ ਜਨਤਕ ਆਵਾਜਾਈ 'ਤੇ 10 ਤੋਂ 16 ਮਈ ਤੱਕ ਰੋਕ ਲਗਾ ਦਿੱਤੀ ਗਈ ਸੀ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਥੀਏਟਰ (ਐੱਨ.ਸੀ.ਓ.ਸੀ.) ਨੇ ਐਤਵਾਰ ਨੂੰ ਜਨਤਕ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਆਵਾਜਾਈ 'ਤੇ ਪਾਬੰਦੀਆਂ ਵਿਚ ਢਿੱਲ ਇਸ ਲਈ ਦਿੱਤੀ ਗਈ ਤਾਂ ਦੂਰ-ਦੁਰਾਡੇ ਗਏ ਲੋਕ ਪਰਤ ਕੇ ਸੋਮਵਾਰ ਤੋਂ ਦਫਤਰ ਅਤੇ ਹੋਰ ਡਿਊਟੀਆਂ 'ਤੇ ਜਾਣਾ ਸ਼ੁਰੂ ਕਰ ਸਕਣ।
ਪੜ੍ਹੋ ਇਹ ਅਹਿਮ ਖਬਰ - ਪਾਕਿ : ਦੋ ਕਬਾਇਲੀ ਸਮੂਹਾਂ 'ਚ ਗੋਲੀਬਾਰੀ, 9 ਦੀ ਮੌਤ
ਵਾਇਰਸ ਨੂੰ ਰੋਕਣ ਦੇ ਲਿਹਾਜ ਨਾਲ ਤਾਲਾਬੰਦੀ ਕਾਰਗਰ ਸਾਬਤ ਹੋਈ ਹੈ। ਕਿਉਂਕਿ ਸ਼ਨੀਵਾਰ ਨੂੰ ਸਿਰਫ 1531 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਦਰ ਸਿਰਫ 5.8 ਫੀਸਦੀ ਸੀ ਜੋ 8 ਮਾਰਚ ਦੇ ਬਾਅਦ ਤੋਂ ਸਭ ਤੋਂ ਘੱਟ ਹੈ ਪਰ ਪਿਛਲੇ 24 ਘੰਟਿਆਂ ਵਿਚ 2379 ਮਾਮਲੇ ਸਾਮਹਣੇ ਆਉਣ ਦੇ ਬਾਅਦ ਦੇਸ਼ ਵਿਚ ਕੋਵਿਡ-19 ਮਾਮਲੇ 8,77,130 ਹੋ ਗਏ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 19.43 ਹੋ ਗਈ ਹੈ। ਸਰਕਾਰ ਨੇ 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ।