ਪਾਕਿਸਤਾਨ ’ਚ 3 ਮਹੀਨੇ ਬਾਅਦ 1000 ਤੋਂ ਹੇਠਾਂ ਆਏ ਕੋਰੋਨਾ ਦੇ ਨਵੇਂ ਮਾਮਲੇ

Friday, Oct 08, 2021 - 03:45 PM (IST)

ਪਾਕਿਸਤਾਨ ’ਚ 3 ਮਹੀਨੇ ਬਾਅਦ 1000 ਤੋਂ ਹੇਠਾਂ ਆਏ ਕੋਰੋਨਾ ਦੇ ਨਵੇਂ ਮਾਮਲੇ

ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਵਿਚ 2 ਮਹੀਨੇ ਬਾਅਦ ਕੋਰੋਨਾ ਦੇ ਰੋਜ਼ਾਨਾ ਮਾਮਲੇ 1 ਹਜ਼ਾਰ ਤੋਂ ਹੇਠਾਂ ਆਏ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ ਸਿਰਫ਼ 912 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐਨ.ਸੀ.ਓ.ਸੀ.) ਨੇ ਸ਼ੁੱਕਵਰਾਰ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ 5 ਜੁਲਾਈ ਨੂੰ ਇਕ ਦਿਨ ਵਿਚ ਕੋਰੋਨਾ ਦੇ 830 ਮਾਮਲੇ ਦਰਜ ਕੀਤੇ ਗਏ ਸਨ ਅਤੇ ਉਸ ਦੇ ਬਾਅਦ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਪ੍ਰਗਤੀਸ਼ੀਲ ਵਾਧਾ ਦੇਖਿਆ ਗਿਆ।

ਦੇਸ਼ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਕੇ ਕੁੱਲ 12,56,233 ਹੋ ਗਿਆ ਹੈ, ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ 26 ਮਰੀਜ਼ਾਂ ਦੀ ਮੌਤ ਹੋਣ ਨਾਲ ਬੀਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ 28,058 ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 11,84,527 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ ਅਤੇ ਅਜੇ 43,648 ਸਰਗਰਮ ਮਾਮਲੇ ਹਨ, ਜਿਸ ਵਿਚੋਂ 2,761 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 


author

cherry

Content Editor

Related News