ਪਾਕਿਸਤਾਨ ''ਚ ਕੋਰੋਨਾ ਦੇ 1,209 ਨਵੇਂ ਮਾਮਲੇ ਆਏ ਸਾਹਮਣੇ

Friday, Jul 24, 2020 - 04:36 PM (IST)

ਪਾਕਿਸਤਾਨ ''ਚ ਕੋਰੋਨਾ ਦੇ 1,209 ਨਵੇਂ ਮਾਮਲੇ ਆਏ ਸਾਹਮਣੇ

ਇਸਲਾਮਾਬਾਦ(ਭਾਸ਼ਾ) : ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 1,209 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,70,400 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ 54 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਮੰਤਰਾਲਾ ਨੇ ਕਿਹਾ ਕਿ ਹੁਣ ਤਕ ਪਾਕਿਸਤਾਨ ਵਿਚ ਕੋਵਿਡ-19 ਦੀ ਲਪੇਟ ਵਿਚ ਆ ਕੇ 5,763 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਕੋਰੋਨਾ ਦੇ ਕੁੱਲ ਮਾਮਲਿਆਂ ਵਿਚੋਂ ਸਿੰਧ ਵਿਚ 1,15,883, ਪੰਜਾਬ ਵਿਚ 91,423, ਖ਼ੈਬਰ ਪਖ਼ਤੂਨਖਵਾ ਵਿਚ 32,898, ਇਸਲਾਮਾਬਾਦ ਵਿਚ 14,766, ਬਲੂਚਿਸਤਾਨ ਤੋਂ 11,523, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 1,989 ਅਤੇ ਗਿਲਗਿਤ ਬਲਤੀਸਤਾਨ ਵਿਚ 1,918 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ਹੁਣ 2,19,783 ਹੋ ਗਈ ਹੈ। 1,316 ਮਰੀਜਾਂ ਦੀ ਹਾਲਤ ਅਜੇ ਗੰਭੀਰ ਹੈ। ਮੰਤਰਾਲਾ ਨੇ ਦੱਸਿਆ ਕਿ ਮਹਾਮਾਰੀ ਦੇ ਕਹਿਰ ਦੇ ਬਾਅਦ ਤੋਂ ਹੁਣ ਤੱਕ 18,21,296 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚ ਪਿਛਲੇ 24 ਘੰਟਿਆਂ ਵਿਚ ਕੀਤੀ ਗਈ 22,006 ਜਾਂਚ ਸ਼ਾਮਲ ਹੈ।


author

cherry

Content Editor

Related News