ਪਾਕਿਸਤਾਨ : ਖਦਾਨ ''ਚ ਚੱਟਾਨ ਖਿਸਕਣ ਕਾਰਨ 8 ਮਰੇ, 15 ਫਸੇ

Saturday, Feb 22, 2020 - 11:04 PM (IST)

ਪਾਕਿਸਤਾਨ : ਖਦਾਨ ''ਚ ਚੱਟਾਨ ਖਿਸਕਣ ਕਾਰਨ 8 ਮਰੇ, 15 ਫਸੇ

ਇਸਲਾਮਾਬਾਦ (ਸ਼ਿਨਹੁਆ)- ਪਾਕਿਸਤਾਨ ਦੇ ਬੁਨੇਰ ਜ਼ਿਲੇ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਸ਼ਨੀਵਾਰ ਨੂੰ ਮਿਆਂਮਾਰ ਦੀ ਖਦਾਨ ਵਿਚ ਚੱਟਾਨ ਖਿਸਕਣ ਵਿਚ ਉਸ ਹੇਠ ਦਬ ਕੇ 8 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਹੋਰ 15 ਫੱਸ ਗਏ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬੁਨੇਰ ਜ਼ਿਲੇ ਦੇ ਇਕ ਪੁਲਸ ਅਧਿਕਾਰੀ ਨੇ ਸਥਾਨਕ ਮੀਡੀਆ ਵਿਚ ਦੱਸਿਆ ਕਿ ਖਦਾਨ ਵਿਚ ਘੱਟੋ-ਘੱਟ 30 ਖਣਜ ਸੰਗਮਰਮਰ ਦਾ ਪੱਥਰ ਕੱਢਣ ਵਿਚ ਰੁੱਝੇ ਸਨ ਤਾਂ ਚੱਟਾਨ ਖਿਸਕਣ ਦੀ ਘਟਨਾ ਘਟੀ ਅਤੇ ਖਦਾਨ ਵਿਚ ਮਜ਼ਦੂਰ ਦੱਬ ਗਏ।

ਖਦਾਨ ਤੋਂ ਅਜੇ ਤੱਕ 8 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਮਲਬੇ ਤੋਂ 6 ਜ਼ਖਮੀ ਮਜ਼ਦੂਰ ਵੀ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਚੱਟਾਨ ਦੇ ਮਲਬੇ ਵਿਚ ਅਜੇ ਵੀ ਘੱਟੋ-ਘੱਟ 15 ਹੋਰ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਮਜ਼ਦੂਰਾਂ ਨੂੰ ਖਦਾਨ ਤੋਂ ਸੁਰੱਖਿਅਤ ਬਾਹਰ ਕੱਢਣ ਦੇ ਹਰਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੁਰਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ ਬਚਾਅ ਦਸਤਿਆਂ ਦੇ ਨਾਲ ਪੁਲਸ ਤੁਰੰਤ ਦੁਰਘਟਨਾ ਵਾਲੇ ਸਥਾਨ 'ਤੇ ਪਹੁੰਚ ਗਈ। ਸਥਾਨਕ ਵਾਸੀ ਵੀ ਬਚਾਅ ਦਸਤਿਆਂ ਨੂੰ ਪ੍ਰਸ਼ਾਸਨ ਦੀ ਮਦਦ ਵਿਚ ਲੱਗੇ ਹੋਏ ਹਨ ਤਾਂ ਜੋ ਮਲਬੇ ਹੇਠ ਦੱਬੇ ਲੋਕਾਂ ਨੂੰ ਜਾਂ ਫਿਰ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕੇ। ਸਥਾਨਕ ਮੀਡੀਆ ਰਿਪੋਰਟਰ ਮੁਤਾਬਕ ਘਟਨਾ ਵਾਲੀ ਥਾਂ ਨੇੜੇ 6 ਟਰੱਕ ਖੜ੍ਹੇ ਹੋਏ ਸਨ। ਟਰੱਕ ਵੀ ਨੁਕਸਾਨੇ ਗਏ।


author

Sunny Mehra

Content Editor

Related News