ਪਾਕਿਸਤਾਨ: ਜਿਨਾਹ ਹਾਊਸ ਹਮਲੇ ਮਾਮਲੇ ''ਚ ਇਮਰਾਨ ਖ਼ਾਨ ਨੂੰ ਕੀਤਾ ਗਿਆ ਤਲਬ

Tuesday, May 30, 2023 - 01:27 PM (IST)

ਲਾਹੌਰ (ਭਾਸ਼ਾ) ਪਾਕਿਸਤਾਨ ਦੇ ਇਤਿਹਾਸਕ ਕੋਰ ਕਮਾਂਡਰ ਹਾਊਸ ਜਾਂ ਜਿਨਾਹ ਹਾਊਸ 'ਤੇ 9 ਮਈ ਨੂੰ ਹੋਏ ਹਿੰਸਕ ਹਮਲੇ ਦੀ ਜਾਂਚ ਕਰ ਰਹੀ ਸੰਯੁਕਤ ਜਾਂਚ ਟੀਮ (ਜੇਆਈਟੀ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਤਲਬ ਕੀਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਖਾਨ ਨੂੰ ਸ਼ਾਮ 4 ਵਜੇ ਲਾਹੌਰ ਦੇ ਕਿਲਾ ਗੁੱਜਰ ਪੁਲਸ ਹੈੱਡਕੁਆਰਟਰ ਵਿੱਚ ਜੇਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਸ ਨੂੰ ਹਮਲੇ ਸਬੰਧੀ ਸਰਵਰ ਰੋਡ ਥਾਣੇ ਵਿੱਚ ਦਰਜ ਕੇਸ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਖਾਨ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਿਨਾਹ ਹਾਊਸ (ਕੋਰਜ਼ ਕਮਾਂਡਰ ਹਾਊਸ) ਨੂੰ ਅੱਗ ਲਗਾ ਦਿੱਤੀ ਸੀ। ਵੱਡੀ ਗਿਣਤੀ 'ਚ ਪੀਟੀਆਈ ਵਰਕਰਾਂ ਨੇ ਜਿਨਾਹ ਹਾਊਸ 'ਤੇ ਧਾਵਾ ਬੋਲ ਦਿੱਤਾ ਅਤੇ ਭੰਨਤੋੜ ਕਰਨ ਤੋਂ ਬਾਅਦ ਇਸ ਨੂੰ ਅੱਗ ਲਗਾ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਸਰਕਾਰ ਦੀ ਘਟੀਆ ਮਾਨਸਿਕਤਾ, ਗੈਰ ਮੁਸਲਮਾਨਾਂ ਤੋਂ ਕਰਾਇਆ ਜਾਵੇਗਾ ਇਹ ਕੰਮ

ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਲਾਹੌਰ ਦੇ ਜਿਨਾਹ ਹਾਊਸ ਅਤੇ ਅਸਕਰੀ ਕਾਰਪੋਰੇਟ ਟਾਵਰ 'ਤੇ ਅੱਗਜ਼ਨੀ ਅਤੇ ਹਮਲੇ ਦੀ ਜਾਂਚ ਲਈ ਅੰਤਰਿਮ ਪੰਜਾਬ ਸਰਕਾਰ ਦੁਆਰਾ ਗਠਿਤ ਜੇਆਈਟੀ ਨੇ ਖਾਨ ਨੂੰ ਮੰਗਲਵਾਰ ਨੂੰ ਤਲਬ ਕੀਤਾ। ਖਾਨ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਕਈ ਦਿਨ ਸੜਕਾਂ 'ਤੇ ਪ੍ਰਦਰਸ਼ਨ ਹੋਏ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਨਾਗਰਿਕ ਅਤੇ ਫੌਜੀ ਸੰਸਥਾਵਾਂ 'ਤੇ ਹਮਲਿਆਂ ਤੋਂ ਬਾਅਦ ਪਾਰਟੀ ਦੇ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੀਟੀਆਈ ਨੇਤਾਵਾਂ ਦਾ ਪਲਾਇਨ ਸ਼ੁਰੂ ਹੋ ਗਿਆ। ਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਸਨ। ਹਿੰਸਕ ਪ੍ਰਦਰਸ਼ਨਕਾਰੀਆਂ ਨੇ ਖਾਨ ਦੇ ਜੱਦੀ ਸ਼ਹਿਰ ਪੰਜਾਬ ਦੇ ਮੀਆਂਵਾਲੀ ਜ਼ਿਲ੍ਹੇ ਵਿੱਚ ਇੱਕ ਜਹਾਜ਼ ਨੂੰ ਅੱਗ ਲਗਾ ਦਿੱਤੀ ਅਤੇ ਫੈਸਲਾਬਾਦ ਵਿੱਚ ਆਈਐਸਆਈ ਦੀ ਇਮਾਰਤ 'ਤੇ ਹਮਲਾ ਕੀਤਾ। ਭੀੜ ਨੇ ਸਭ ਤੋਂ ਪਹਿਲਾਂ ਰਾਵਲਪਿੰਡੀ ਸਥਿਤ ਆਰਮੀ ਹੈੱਡਕੁਆਰਟਰ (ਜੀਐਚਕਿਊ) 'ਤੇ ਹਮਲਾ ਕੀਤਾ। ਪੁਲਸ ਅਨੁਸਾਰ ਦੋ ਦਿਨਾਂ ਦੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਇੱਕ ਦਰਜਨ ਤੋਂ ਵੱਧ ਫੌਜੀ ਸਥਾਪਨਾਵਾਂ ਨੂੰ ਤੋੜਿਆ ਗਿਆ ਜਾਂ ਅੱਗ ਲਗਾ ਦਿੱਤੀ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News