ਸਰਹੱਦ ''ਤੇ ਨਾਗਰਿਕਾਂ ਦੀ ਸੁਰੱਖਿਆ ਲਈ ਬੰਕਰ ਬਣਾਵੇਗਾ ਪਾਕਿ
Saturday, Nov 11, 2017 - 03:11 AM (IST)
ਇਸਲਾਮਾਬਾਦ— ਪਾਕਿਸਤਾਨ ਕੰਟਰੋਲ ਲਾਈਨ 'ਤੇ ਆਪਣੇ ਨਾਗਰਿਕਾਂ ਲਈ ਬੰਕਰ ਬਣਾਵੇਗਾ ਤਾਂਕਿ ਭਾਰਤ ਦੇ ਫੌਜੀਆਂ ਦੀ ਗੋਲੀਬਾਰੀ ਤੋਂ ਉਨ੍ਹਾਂ ਦਾ ਬਚਾਅ ਕੀਤਾ ਜਾ ਸਕੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ। ਪਾਕਿਸਤਾਨ ਫੌਜ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਅੱਬਾਸੀ ਚੀਫ ਆਫ ਆਰਮੀ ਸਟਾਫ ਕਮਰ ਜਾਵੇਦ ਬਾਜਵਾ ਤੇ ਪੀ.ਓ.ਕੇ. ਦੇ ਪੀ.ਐੱਮ. ਰਾਜਾ ਫਾਰੂਖ ਹੈਦਰ ਨਾਲ ਐੱਲ.ਓ.ਸੀ. ਦੇ ਚਿਰਿਕੋਟ ਸੈਕਟਰ ਪਹੁੰਚੇ। ਸਰਹੱਦ ਪਾਰ ਗੋਲੀਬਾਰੀ 'ਚ ਮਾਰੇ ਗਏ ਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਅੱਬਾਸੀ ਨੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਤੇ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ।