ਅਮਰੀਕਾ ਤੇ ਚੀਨ ਨੂੰ ਨੇੜੇ ਲਿਆਉਣ ’ਚ ਪਾਕਿ ਫਿਰ ‘ਅਹਿਮ ਕਿਰਦਾਰ’ ਨਿਭਾਉਣ ਲਈ ਤਿਆਰ : ਇਮਰਾਨ
Thursday, Feb 10, 2022 - 10:19 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਸਲਾਮਾਬਾਦ ਦੇ ਚੀਨ ਅਤੇ ਅਮਰੀਕਾ, ਦੋਨਾਂ ਨਾਲ ਚੰਗੇ ਸਬੰਧ ਹਨ ਅਤੇ ਉਹ ‘ਇਕ ਹੋਰ ਠੰਡੀ ਜੰਗ’ ਨੂੰ ਟਾਲਣ ਲਈ ‘1970 ਦੇ ਦਹਾਕੇ ਅਹਿਮ ਕਿਰਦਾਰ’ ਨਿਭਾਉਣਾ ਚਾਹੁੰਦਾ ਹੈ, ਜਿਸਦੀ ਬਦੌਲਤ ਬੀਜਿੰਗ ਅਤੇ ਵਾਸ਼ਿੰਗਟਨ ਨੇੜੇ ਆਏ ਸਨ। ਅਮਰੀਕਾ ਅਤੇ ਚੀਨ ਦੇ ਰਿਸ਼ਤੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19: ਨਿਊਜ਼ੀਲੈਂਡ 'ਚ ਸੰਸਦ ਮੈਦਾਨ 'ਚ ਪ੍ਰਦਰਸ਼ਨ ਕਰ ਰਹੇ ਲੋਕ ਗ੍ਰਿਫ਼ਤਾਰ
ਦੋਨਾਂ ਦੇਸ਼ਾਂ ਵਿਚਾਲੇ ਵਪਾਰ, ਵਿਵਾਦਪੂਰਨ ਦੱਖਣੀ ਚੀਨ ਸਾਗਰ ਵਿਚ ਬੀਜਿੰਗ ਦੇ ਹਮਲਾਵਰ ਫ਼ੌਜੀ ਕਦਮ ਅਤੇ ਹਾਂਗਕਾਂਗ, ਤਿੱਬਤ ਅਤੇ ਸ਼ਿਨਜਿਆਂਗ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਮੇਤ ਵੱਖ-ਵੱਖ ਮੁੱਦਿਆਂ ਸਬੰਦੀ ਤਣਾਅ ਹੈ। ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਇਮਰਾਨ ਨੇ ਚੀਨ ਦੇ ਸਰਕਾਰੀ ਨਿਊਜ਼ ਚੈਨਲ ‘ਸੀਜੀਟੀਐਨ’ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਦੁਨੀਆ ਨੂੰ ਅਜਿਹੀ ਸਥਿਤੀ ’ਚੋਂ ਨਹੀਂ ਲੰਘਣਾ ਚਾਹੀਦਾ ਹੈ, ਜਿਸ ਵਿਚ ਉਹ ਦੋ ਖੇਮਿਆਂ ਵਿਚ ਵੰਡੇ ਜਾਣ, ਕਿਉਂਕਿ ਇਸ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ।