ਸ਼ਰਮਨਾਕ: ਪਾਕਿਸਤਾਨ ’ਚ ਹਿਰਾਸਤ ’ਚ ਲਈ ਔਰਤ ਨੂੰ ਨੰਗਾ ਕਰਕੇ ਨਚਾਇਆ

Saturday, Nov 13, 2021 - 09:55 AM (IST)

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਹਿਰਾਸਤ ਵਿਚ ਲਈ ਗਈ ਔਰਤ ਨੂੰ ਕੱਪੜੇ ਉਤਾਰ ਕੇ ਨੱਚਣ ਲਈ ਮਜ਼ਬੂਰ ਕਰਨ ਦੀ ਦੋਸ਼ੀ ਮਹਿਲਾ ਪੁਲਸ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਹਿਰਾਸਤ ਵਿਚ ਮਹਿਲਾ ਕੈਦੀ ਨਾਲ ਅਣਮਨੁੱਖੀ ਵਤੀਰਾ ਕਰਨ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਗਠਿਤ ਪੁਲਸ ਜਾਂਚ ਕਮੇਟੀ ਨੇ ਇੰਸਪੈਕਟਰ ਸ਼ਬਾਨਾ ਇਰਸ਼ਾਦ ਨੂੰ ਦੋਸ਼ੀ ਪਾਇਆ ਹੈ। ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ ਮੁਹੰਮਦ ਅਜ਼ਹਰ ਅਕਰਮ ਨੇ ਕਿਹਾ, ‘ਜਾਂਚ ਵਿਚ ਪਾਇਆ ਗਿਆ ਕਿ ਮਹਿਲਾ ਇੰਸਪੈਕਟਰ ਨੇ ਪਰੀ ਗੁੱਲ ਨਾਮ ਦੀ ਔਰਤ ਨੂੰ ਕਵੇਟਾ ਦੇ ਜਿਨਾਹ ਟਾਊਨਸ਼ਿਪ ਵਿਚ ਬੱਚੇ ਦੇ ਕਤਲ ਦੇ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਅਤੇ ਥਾਣੇ ਲਿਆਈ।’

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

ਉਨ੍ਹਾਂ ਕਿਹਾ, ‘ਜਦੋਂ ਮਹਿਲਾ ਨੂੰ ਪੁਲਸ ਹਿਰਾਸਤ ਵਿਚ ਲਿਆ ਗਿਆ, ਉਦੋਂ ਮਹਿਲਾ ਇੰਸਪੈਕਟਰ ਸ਼ਬਾਨਾ ਨੇ ਨਾ ਸਿਰਫ਼ ਉਸ ਨੂੰ ਨੰਗਾ ਕੀਤਾ ਸਗੋਂ ਜੇਲ੍ਹ ਵਿਚ ਹੋਰਨਾਂ ਦੇ ਸਾਹਮਣੇ ਨੱਚਣ ਲਈ ਵੀ ਮਜ਼ਬੂਰ ਕੀਤਾ।’ ਪੀੜਤ ਮਹਿਲਾ ਨੂੰ ਅਦਾਲਤ ਨੇ ਹੁਣ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅਕਰਮ ਨੇ ਕਿਹਾ, ‘ਮਹਿਲਾ ਇੰਸਪੈਕਟਰ ਨੇ ਆਪਣੇ ਬਚਾਅ ਵਿਚ ਕੁੱਝ ਨਹੀਂ ਕਿਹਾ ਅਤੇ ਉਨ੍ਹਾਂ ਨੂੰ ਜ਼ਬਰਨ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ, ‘ਜੇਕਰ ਮਹਿਲਾ ਇੰਸਪੈਕਟਰ ਇਕ ਔਰਤ ਨਾਲ ਅਜਿਹਾ ਕਰ ਸਕਦੀ ਹੈ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੀ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਸੁਰੱਖਿਆ ਲਈ ਜੇਲ੍ਹ ਵਿਚ ਔਰਤ ਕੈਦੀਆਂ ਤੋਂ ਪੁੱਛਗਿੱਛ ਲਈ ਸਿਰਫ਼ ਮਹਿਲਾ ਇੰਸਪੈਕਟਰ ਨੂੰ ਅਧਿਕਾਰ ਦਿੱਤਾ ਹੈ।’

ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਮੂਲ ਦੀ 22 ਸਾਲਾ ਵਿਦਿਆਰਥਣ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News