ਪਾਕਿ ਦੀ ਅਦਾਲਤ ਨੇ ਇਮਰਾਨ ਖਾਨ ਨੂੰ ਪ੍ਰਦਰਸ਼ਨਾਂ ਦੌਰਾਨ ਭੰਨਤੋੜ ਨਾਲ ਸਬੰਧਤ 2 ਮਾਮਲਿਆਂ ''ਚ ਕੀਤਾ ਬਰੀ
Tuesday, Mar 19, 2024 - 08:01 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਾਰਚ 2022 ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਭੰਨਤੋੜ ਨਾਲ ਸਬੰਧਤ 2 ਵੱਖ-ਵੱਖ ਮਾਮਲਿਆਂ ਵਿਚ ਬਰੀ ਕਰ ਦਿੱਤਾ। ਜਿਓ ਨਿਊਜ਼ ਦਾ ਖ਼ਬਰ ਮੁਤਾਬਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ ਸ਼ਾਇਸਤਾ ਕੁੰਦੀ ਨੇ ਖਾਨ ਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰ ਲਿਆ ਅਤੇ ਉਸ ਨੂੰ ਇਸਲਾਮਾਬਾਦ ਦੇ ਲੋਹੀ ਭੇੜ ਅਤੇ ਸੇਹਾਲਾ ਥਾਣਿਆਂ ਵਿੱਚ ਦਰਜ ਕੇਸਾਂ ਤੋਂ ਬਰੀ ਕਰ ਦਿੱਤਾ। ਖਾਨ ਦੇ ਵਕੀਲ ਨਈਮ ਪੰਜੋਠਾ ਨੇ ਦਲੀਲ ਦਿੱਤੀ, "ਇੱਕ ਹੀ ਦਿਨ ਵਿੱਚ ਕਈ ਮਾਮਲੇ ਦਰਜ ਕੀਤੇ ਗਏ, ਜਿਸ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਥਾਪਕ ਨੂੰ ਵੀ ਇਕੋ ਤਰ੍ਹਾਂ ਦੀ ਭੂਮਿਕਾ ਵਿੱਚ ਫਸਾਇਆ ਗਿਆ।"
ਇਹ ਵੀ ਪੜ੍ਹੋ: ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 11 ਹਲਾਕ
ਉਨ੍ਹਾਂ ਦਲੀਲ ਦਿੱਤੀ ਕਿ ਇਸ ਕੇਸ ਦਾ ਮੁਦਈ ‘ਸਟੇਸ਼ਨ ਹਾਊਸ ਅਫਸਰ’ (ਐੱਸ.ਐੱਚ.ਓ.) ਹੈ, ਜਿਸ ਦੇ ਅਧਿਕਾਰ ਖੇਤਰ ਵਿੱਚ ਇਹ ਕੇਸ ਦਰਜ ਹੀ ਨਹੀਂ ਹੈ। ਵਕੀਲ ਨੇ ਕਿਹਾ,'ਪੀ.ਟੀ.ਆਈ. ਦੇ ਸੰਸਥਾਪਕ ਵਿਰੁੱਧ ਦਰਜ ਕੇਸਾਂ 'ਚ ਕਿਸੇ ਵੀ ਗਵਾਹ ਦੇ ਬਿਆਨ ਨਹੀਂ ਹਨ।' ਨਿਆਂਇਕ ਮੈਜਿਸਟਰੇਟ ਨੇ ਵਕੀਲ ਨੂੰ ਪੁੱਛਿਆ ਕਿ ਕੀ ਖਾਨ ਨੂੰ ਪਹਿਲਾਂ ਵੀ ਕੇਸਾਂ 'ਚ ਬਰੀ ਕੀਤਾ ਗਿਆ ਹੈ, ਜਿਸ ਦੇ ਜਵਾਬ ਵਿਚ ਉਨ੍ਹਾਂ ਕਿਹਾ, 'ਖਾਨ ਨੂੰ ਪਹਿਲਾਂ ਵੀ ਕਈ ਕੇਸਾਂ ਵਿਚ ਬਰੀ ਕੀਤਾ ਦਾ ਚੁੱਕਾ ਹੈ।' ਸਾਬਕਾ ਪ੍ਰਧਾਨ ਮੰਤਰੀ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ, ਜੋ ਬਾਅਦ 'ਚ ਸੁਣਾਇਆ ਗਿਆ। ਇਮਰਾਨ ਖਾਨ ਇਸ ਸਮੇਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਸ਼ਾਖਾਨਾ, ਗੈਰ-ਇਸਲਾਮਿਕ ਵਿਆਹ ਅਤੇ ਨਿੱਜਤਾ ਦੀ ਉਲੰਘਣਾ ਦੇ ਮਾਮਲਿਆਂ 'ਚ ਬੰਦ ਹੈ।
ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8