ਅਮਰੀਕਾ ''ਚ ਵਾਪਰਿਆ ਖ਼ੌਫਨਾਕ ਹਾਦਸਾ, ਪੰਜਾਬੀ ਅੱਲ੍ਹੜ ਦੀ ਦਰਦਨਾਕ ਮੌਤ

Saturday, May 17, 2025 - 06:30 PM (IST)

ਅਮਰੀਕਾ ''ਚ ਵਾਪਰਿਆ ਖ਼ੌਫਨਾਕ ਹਾਦਸਾ, ਪੰਜਾਬੀ ਅੱਲ੍ਹੜ ਦੀ ਦਰਦਨਾਕ ਮੌਤ

ਨਿਊਯਾਰਕ: ਅਮਰੀਕਾ ਵਿਚ ਇਕ ਹੋਰ ਪੰਜਾਬੀ ਅੱਲ੍ਹੜ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ 17 ਸਾਲ ਦੇ ਪੰਜਾਬੀ ਮੁੰਡੇ ਦੀ ਖ਼ੌਫਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਦੀ ਸ਼ਨਾਖਤ ਸਾਜਨਦੀਪ ਸਿੰਘ ਵਜੋਂ ਕੀਤੀ ਗਈ ਹੈ। ਓਹਾਇਓ ਦੀ ਬਟਲਰ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਮੁਤਾਬਕ 17 ਸਾਲ ਦਾ ਅੱਲ੍ਹੜ ਹੌਂਡਾ ਸਿਵਿਕ ਵਿਚ ਜਾ ਰਿਹਾ ਸੀ, ਜਦੋਂ ਇਸ ਦੀ ਟੱਕਰ ਫੌਰਡ ਟ੍ਰਾਂਜ਼ਿਟ ਵੈਨ ਨਾਲ ਹੋ ਗਈ। ਪੁਲਸ ਵੱਲੋਂ ਅੱਲ੍ਹੜ ਨੂੰ ਨਾਜ਼ੁਕ ਹਾਲਤ ਵਿਚ ਯੂਨੀਵਰਸਿਟੀ ਆਫ਼ ਸਿਨਸਿਨਾਟੀ ਦੇ ਵੈਸਟ ਚੈਸਟਰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਦੂਜੇ ਪਾਸੇ ਫੌਰਡ ਟ੍ਰਾਂਜ਼ਿਟ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗਣ ਦੀ ਰਿਪੋਰਟ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪ੍ਰਵਾਸੀਆਂ ਲਈ ਡੋਨਾਲਡ ਟਰੰਪ ਵੱਲੋਂ ਨਵੀਂ ਚਿਤਾਵਨੀ ਜਾਰੀ

ਹਾਦਸੇ ਮਗਰੋਂ ਕਾਰ ਨੂੰ ਲੱਗੀ ਅੱਗ, ਜ਼ਿਊਂਦਾ ਸੜਿਆ 

ਉਧਰ ਸਾਜਨਦੀਪ ਸਿੰਘ ਦੀ ਭੈਣ ਸਾਂਝਦੀਪ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗ ਗਈ ਅਤੇ ਉਸ ਦਾ ਭਰਾ ਬੁਰੀ ਤਰ੍ਹਾਂ ਝੁਲਸ ਗਿਆ।। ਸਾਂਝਦੀਪ ਕੌਰ ਵੱਲੋਂ ਆਪਣੇ ਇਕੋ ਇਕ ਭਰਾ ਦੇ ਅੰਤਮ ਸਸਕਾਰ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਅੱਗ ਦਾ ਅਸਰ ਪਾਰਕਿੰਗ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਦੋਵੇਂ ਲਾਂਘਿਆਂ ’ਤੇ ਹੋਇਆ। ਮੌਕੇ ’ਤੇ ਮੌਜੂਦ ਇਕ ਮੁਸਾਫ਼ਰ ਨੇ ਕਿਹਾ ਕਿ ਉਸ ਨੂੰ ਆਪਣੀ ਕਾਰ ਹਾਸਲ ਕਰਨ ਵਿਚ ਘੱਟੋ ਘੱਟ ਦੋ-ਤਿੰਨ ਦਿਨ ਦਾ ਸਮਾਂ ਲੱਗੇਗਾ। ਹਾਲਾਤ ਦੇ ਮੱਦੇਨਜ਼ਰ ਏਅਰਪੋਰਟ ਅਧਿਕਾਰੀਆਂ ਵੱਲੋਂ ਟੈਕਸੀਆਂ ਦੇ ਰੁਕਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਕਾਰ ਪਾਰਕਿੰਗ ਦੀ ਮੁਰੰਮਤ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News