ਆਕਸਫੋਰਡ ਦਾ ਦਾਅਵਾ - ਕੋਰੋਨਾ ਵੈਕਸੀਨ ਸੁਰੱਖਿਅਤ ਤੇ ਅਸਰਦਾਰ

Monday, Jul 20, 2020 - 11:40 PM (IST)

ਆਕਸਫੋਰਡ ਦਾ ਦਾਅਵਾ - ਕੋਰੋਨਾ ਵੈਕਸੀਨ ਸੁਰੱਖਿਅਤ ਤੇ ਅਸਰਦਾਰ

ਲੰਡਨ - ਕੋਰੋਨਾ ਵਾਇਰਸ ਦੇ ਖਿਲਾਫ ਸਫਲ ਆਕਸਫੋਰਡ ਦੀ ਵੈਕਸੀਨ ਹੁਣ ਅਗਲੇ ਫੇਜ਼ ਵਿਚ ਪਹੁੰਚ ਗਈ ਹੈ। ਕੋਰੋਨਾ ਵਾਇਰਸ ਵੈਕਸੀਨ ਦੀ ਰੇਸ ਵਿਚ ਅੱਗੇ ਚੱਲ ਰਹੀ ਆਕਸਫੋਰਡ ਯੂਨੀਵਰਸਿਟੀ ਦੇ ਇਨਸਾਨਾਂ 'ਤੇ ਕੀਤੇ ਗਏ ਟਰਾਇਲ ਦੇ ਨਤੀਜੇ ਸੋਮਵਾਰ ਨੂੰ ਮੈਗੇਜ਼ੀਨ ਵਿਚ ਛਾਪੇ ਗਏ। ਰਿਸਰਚ ਪੇਪਰ ਵਿਚ ਦੱਸਿਆ ਗਿਆ ਹੈ ਕਿ ਵਾਇਰਲ ਵੈਕਟਰ ਨਾਲ ਕੋਰੋਨਾ ਵਾਇਰਸ ਵੈਕਸੀਨ ਸੀ.ਐੱਚ.ਏ.ਡੀ.ਓ. ਐਕਸ.ਵਨ ਐੱਨ ਸੀ.ਓ.ਵੀ.19 ਵਿਚ ਵਾਇਰਸ ਦੇ ਖਿਲਾਫ ਪ੍ਰਤੀਰੋਧਕ ਸਮਰਥਾ ਪਾਈ ਗਈ। ਨਾਲ ਹੀ ਇਸ ਨੂੰ ਸੁਰੱਖਿਅਤ ਤੇ ਅਸਰਦਾਰ ਦੱਸਿਆ ਹੈ।

ਗੰਭੀਰ ਸਾਈਡ ਇਫੈਕਟਸ ਨਹੀਂ: ਰਿਸਰਚ ਪੇਪਰ ਵਿਚ ਦੱਸਿਆ ਗਿਆ ਹੈ ਕਿ ਵੈਕਸੀਨ ਵਿਚ ਜੋ ਵਾਇਰਲ ਵੈਕਟਰ ਇਸਤੇਮਾਲ ਕੀਤਾ ਗਿਆ ਹੈ, ਉਸ ਵਿਚ ਸਾਰਸ ਸੀ.ਓ.ਵੀ.-2 ਦਾ ਸਪਾਈਕ ਪ੍ਰੋਟੀਨ ਹੈ। ਦੂਜੇ ਫੇਜ਼ ਵਿਚ 5 ਥਾਵਾਂ 'ਤੇ 18-55 ਸਾਲ ਦੀ ਉਮਰ ਦੇ ਲੋਕਾਂ 'ਤੇ ਵੈਕਸੀਨ ਦਾ ਟਰਾਇਲ ਕੀਤਾ ਗਿਆ। ਕੁੱਲ 56 ਦਿਨ ਤੱਕ ਚੱਲੇ ਟਰਾਇਲ ਵਿਚ 23 ਅਪ੍ਰੈਲ ਤੋਂ 21 ਮਈ ਦੇ ਵਿਚਾਲੇ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਸੀ ਉਨ੍ਹਾਂ ਵਿਚ ਸਿਰਦਰਦ, ਬੁਖਾਰ, ਸਰੀਰ ਦਰਦ ਜਿਹੀਆਂ ਸ਼ਿਕਾਇਤਾਂ ਪੈਰਾਸਿਟਾਮੋਲ ਨਾਲ ਠੀਕ ਹੋ ਗਈਆਂ। ਜ਼ਿਆਦਾ ਗੰਭੀਰ ਸਾਈਡ ਇਫੈਕਟਸ ਨਹੀਂ ਹੋਏ।

ਐਂਟੀਬਾਡੀ ਰਿਸਪਾਂਸ ਵੀ ਪੈਦਾ ਕਰ ਰਹੇ: ਇਸ ਦੇ ਨਾਲ ਹੀ ਕਿਹਾ ਗਿਆ ਕਿ ਵੈਕਸੀਨ ਦੇ ਨਤੀਜੇ ਸੁਰੱਖਿਆ ਮਾਣਕਾਂ ਦੇ ਮੁਤਾਬਕ ਹਨ ਤੇ ਐਂਟੀਬਾਡੀ ਰਿਸਪਾਂਸ ਵੀ ਪੈਦਾ ਕਰ ਰਹੇ ਹਨ। ਇਹ ਨਤੀਜੇ ਹਿਊਮਰਲ ਤੇ ਸੈਲਿਊਲਰ ਰਿਸਪਾਂਸ ਦੇ ਨਾਲ ਮਿਲ ਕੇ ਇਸ ਵੈਕਸੀਨ ਨੂੰ ਵੱਡੇ ਪੱਧਰ 'ਤੇ ਤੀਜੇ ਫੇਜ਼ ਦੇ ਟਰਾਇਲ ਦੇ ਲਈ ਕੈਂਡੀਡੇਟ ਹੋਣ ਦਾ ਸਪੋਰਟ ਕਰਦੇ ਹਨ। 


author

Khushdeep Jassi

Content Editor

Related News