ਦੌੜ ''ਚ ਸਭ ਤੋਂ ਅੱਗੇ ਆਕਸਫੋਰਡ ਦੀ ਕੋਰੋਨਾ ਵੈਕਸੀਨ - WHO

06/28/2020 10:16:46 PM

ਵਾਸ਼ਿੰਗਟਨ - ਦੁਨੀਆ ਦੇ ਕਈ ਦੇਸ਼ ਅਤੇ ਉਨ੍ਹਾਂ ਦੇ ਸਿਹਤ ਅਤੇ ਖੋਜ ਸੰਸਥਾਨ ਕੋਰੋਨਾਵਾਇਰਸ ਦੀ ਵੈਕਸੀਨ ਦੀ ਖੋਜ ਵਿਚ ਲੱਗੇ ਹਨ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਮੁਤਾਬਕ ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ 'ਤੇ ਕੰਮ ਕਰ ਰਹੀ ਹੈ, ਉਹ ਕੋਰੋਨਾਵਾਇਰਸ ਦੇ ਤੋੜ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਡਬਲਯੂ. ਐਚ. ਓ. ਦੀ ਚੀਫ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਉਹ ਜਿਸ ਪੜਾਅ 'ਤੇ ਹਨ ਅਤੇ ਜਿੰਨੇ ਐਡਵਾਂਸਡ ਹਨ, ਮੈਨੂੰ ਲੱਗਦਾ ਹੈ ਉਹ ਸਭ ਤੋਂ ਅੱਗੇ ਨਿਕਲ ਰਹੇ ਹਨ। ਆਕਸਫੋਰਡ ਅਤੇ ਐਸਟਰਾਜ਼ੈਨੇਕਾ ਪੀ. ਐਲ. ਸੀ. (AstraZeneca Plc.) ਦੀ ਵੈਕਸੀਨ ChAdOx1 nCov-19 ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿਚ ਹੈ। ਇਸ ਪੜਾਅ ਵਿਚ ਪਹੁੰਚਣ ਵਾਲੀ ਦੁਨੀਆ ਦੀ ਇਸ ਪਹਿਲੀ ਵੈਕਸੀਨ ਨੂੰ ਹੁਣ 10,260 ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਦਾ ਟ੍ਰਾਇਲ ਬਿ੍ਰਟੇਨ, ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਵਿਚ ਵੀ ਹੋ ਰਿਹਾ ਹੈ।

ਮੋਡੇਰਨਾ ਵੀ ਤੇਜ਼ ਪਰ ਐਸਟਰਾਜ਼ੈਨੇਕਾ ਅੱਗੇ
ਸਵਾਮੀਨਾਥਨ ਨੇ ਆਖਿਆ ਕਿ ਸਾਨੂੰ ਪਤਾ ਹੈ ਕਿ ਮੋਡੇਰਨਾ  (Moderna ) ਦੀ ਵੈਕਸੀਨ ਵੀ ਤੀਜੇ ਫੇਜ਼ ਦੇ ਕਲੀਨਿਕਲ ਟ੍ਰਾਇਲ ਵਿਚ ਪਹੁੰਚਣ ਵਾਲੀ ਹੈ, ਸ਼ਾਇਦ ਜੁਲਾਈ ਵਿਚ, ਇਸ ਲਈ ਉਹ ਵੀ ਜ਼ਿਆਦਾ ਪਿੱਛੇ ਨਹੀਂ ਹੈ। ਹਾਲਾਂਕਿ ਉਨ੍ਹਾਂ ਆਖਿਆ ਕਿ ਇਹ ਦੇਖਿਆ ਜਾਵੇ ਕਿ ਉਹ ਆਪਣੇ ਟ੍ਰਾਇਲ ਕਿਥੇ ਪਲਾਨ ਕਰ ਰਹੇ ਹਨ ਅਤੇ ਕਿਥੇ ਕਰਨਗੇ, ਤਾਂ AstraZeneca ਦਾ ਗਲੋਬਲ ਸਕੋਪ ਜ਼ਿਆਦਾ ਹੈ। ਇਹ ਵੈਕਸੀਨ ChAdOx1 ਵਾਇਰਸ ਨਾਲ ਬਣੀ ਹੈ ਜੋ ਆਮ ਸਰਦੀ ਪੈਦਾ ਕਰਨ ਵਾਲੇ ਵਾਇਰਸ ਦਾ ਇਕ ਕਮਜ਼ੋਰ ਰੂਪ ਹੈ। ਇਸ ਨੂੰ ਜੈਨੇਟਿਕਲੀ ਬਦਲਿਆ ਗਿਆ ਹੈ ਇਸ ਲਈ ਇਸ ਨਾਲ ਇਨਸਾਨਾਂ ਵਿਚ ਇਨਫੈਕਸ਼ਨ ਨਹੀਂ ਹੁੰਦੀ ਹੈ।

NBT

Moderna ਵੀ ਇਸ ਮਹੀਨੇ ਤਿਆਰ
ਅਮਰੀਕਾ ਦੀ Moderna Inc ਆਪਣੀ ਵੈਕਸੀਨ mRNA-1273 ਦੇ ਦੂਜੇ ਪੜਾਅ ਦੇ ਟ੍ਰਾਇਲ ਸ਼ੁਰੂ ਕਰ ਚੁੱਕੀ ਹੈ। ਕੰਪਨੀ ਦਵਾਈ ਬਣਾਉਣ ਵਾਲੀ Catalent Inc ਦੇ ਨਾਲ 2020 ਦੀ ਪਹਿਲੀ ਤਿਮਾਹੀ ਤੱਕ 100 ਮਿਲੀਅਨ ਡੋਜ਼ ਬਣਾਉਣ ਦੀ ਕੋਸ਼ਿਸ਼ ਵਿਚ ਹੈ। Catalent ਦੀ ਵੈਕਸੀਨ ਦੀ ਪੈਕੇਜ਼ਿੰਗ, ਲੈਬਲਿੰਗ, ਸਟੋਰੇਜ਼ ਅਤੇ ਡਿਸਟ੍ਰੀਬਿਊਸ਼ਨ ਕਰੇਗੀ ਜਦ Moderna ਦੀ ਵੈਕਸੀਨ ਲੇਟ-ਸਟੇਜ ਕਲੀਨਿਕਲ ਟ੍ਰਾਇਲ ਵਿਚ ਪਹੁੰਚ ਜਾਵੇਗੀ। Catalent ਨੇ Johnson & Johnson ਅਤੇ AstraZeneca ਨਾਲ ਵੀ ਪਾਰਟਨਰਸ਼ਿਪ ਕੀਤੀ ਹੈ। Moderna ਜੁਲਾਈ ਵਿਚ 30 ਹਜ਼ਾਰ ਲੋਕਾਂ 'ਤੇ ਫਾਈਨਲ ਪੜਾਅ ਟ੍ਰਾਇਲ ਲਈ ਤਿਆਰ ਹੈ ਅਤੇ ਇਸ ਸਾਲ ਨਵੰਬਰ ਵਿਚ ਇਸ ਦਾ ਡਾਟਾ ਸਾਹਮਣੇ ਆਉਣ ਦੀ ਉਮੀਦ ਹੈ।

NBT

ਫਰਾਂਸ ਦੀ Sanofi-GSK
ਫਰਾਂਸ ਦੀ ਫਾਰਮਾਸੂਟੀਕਲ ਕੰਪਨੀ Sanofi ਨੇ ਹਾਲ ਹੀ ਵਿਚ ਆਖਿਆ ਹੈ ਕਿ ਉਸ ਨੇ ਦਸੰਬਰ ਦੀ ਥਾਂ ਆਪਣੀ ਵੈਕਸੀਨ ਦਾ ਟ੍ਰਾਇਲ ਸਤੰਬਰ ਵਿਚ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ ਕਈ ਉਮੀਦਵਾਰਾਂ 'ਤੇ ਕੰਮ ਕਰ ਰਹੀ ਹੈ ਅਤੇ ਇਸ ਸਾਲ ਦੀ ਚੌਥੀ ਤਿਮਾਹੀ ਤੱਕ ਇਨਸਾਨਾਂ 'ਤੇ ਟ੍ਰਾਇਲ ਸ਼ੁਰੂ ਕਰ ਦੇਵੇਗੀ। Sanofi ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਦੀ ਸਟਾਰਟਅਪ Translate Bio ਦੇ ਨਾਲ ਵੈਕਸੀਨ ਡਿਵੈਲਪਮੈਂਟ ਵਿਚ ਆਪਣੇ ਵਿਸਥਾਰ ਦੇ ਲਈ 425 ਮਿਲੀਅਨ ਡਾਲਰ ਦਾ ਨਿਵੇਸ਼ ਵੀ ਕਰੇਗੀ।

NBT

ਥਾਈਲੈਂਡ ਵੀ ਇਨਸਾਨਾਂ 'ਤੇ ਟ੍ਰਾਇਲ ਦੀ ਤਿਆਰੀ ਵਿਚ
ਥਾਈਲੈਂਡ ਵਿਚ 7 ਕੋਵਿਡ-19 ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਅਲੱਗ-ਅਲੱਗ ਤਰੀਕਿਆਂ ਨਾਲ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਥਾਈਲੈਂਡ ਦਾ ਆਖਣਾ ਹੈ ਕਿ ਉਸ ਦੀ ਇਕ ਉਮੀਦਵਾਰ ਇਨਸਾਨਾਂ 'ਤੇ ਟ੍ਰਾਇਲ ਦੇ ਲਈ ਅਕਤੂਬਰ ਵਿਚ ਤਿਆਰ ਹੋ ਸਕਦੀ ਹੈ। ਬਲੂਮਬਰਗ ਮੁਤਾਬਕ, ਬਾਂਦਰਾਂ ਵਿਚ ਇੰਜ਼ੈਕਸ਼ਨ 'ਤੇ ਐਂਟੀਬਾਡੀ ਬਣਦੀ ਪਾਈ ਗਈ ਹੈ। ਸਾਇੰਸਦਾਨਾਂ ਦਾ ਆਖਣਾ ਹੈ ਕਿ ਕਈ ਬਾਂਦਰਾਂ ਵਿਚ ਅਜਿਹੀਆਂ ਐਂਟੀਬਾਡੀਜ਼ ਬਣੀਆਂ ਜੋ ਵਾਇਰਸ ਨੂੰ ਸੈੱਲ ਵਿਚ ਦਾਖਲ ਹੋਣ ਜਾਂ ਨੁਕਸਾਨ ਪਹੁੰਚਾਉਣ ਤੋਂ ਰੋਕ ਸਕਦੀਆਂ ਹਨ। ਇਸ ਵਿਚ mRNA ਵੈਕਸੀਨ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਜਾਨਵਰਾਂ 'ਤੇ ਟੈਸਟ ਦੇ ਆਖਰੀ ਨਤੀਜੇ 2 ਹਫਤੇ ਵਿਚ ਆ ਸਕਦੇ ਹਨ।

NBT


Khushdeep Jassi

Content Editor

Related News