ਕੋਵਿਡ-19: ਅਮਰੀਕਾ ''ਚ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 67,000 ਨਵੇਂ ਮਾਮਲੇ
Sunday, Aug 02, 2020 - 12:24 AM (IST)

ਵਾਸ਼ਿੰਗਟਨ (ਇੰਟ.)- ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 67,000 ਤੋਂ ਵਧੇਰੇ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤਾ ਗਏ ਹਨ ਤੇ 1,259 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਇਸ ਦੀ ਜਾਣਕਾਰੀ ਜਾਨਸ ਹਾਪਕਿਨਜ਼ ਯੂਨੀਵਰਸਿਟੀ ਵਲੋਂ ਇਕੱਠੇ ਕੀਤੇ ਅੰਕੜਿਆਂ ਵਿਚ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਦੇਸ਼ ਵਿਚ ਇਨਫੈਕਟਿਡਾਂ ਦੀ ਕੁੱਲ 45,62,170 ਹੈ ਤੇ 23 ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ਤੋਂ ਉਭਰ ਚੁੱਕੇ ਹਨ। ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਇਸ ਬੀਮਾਰੀ ਕਾਰਣ 1,53,320 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਕੋਰੋਨਾ ਕਾਰਣ ਦੂਜਾ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਹੈ ਪਰ ਅਮਰੀਕਾ ਦੀ ਤੁਲਨਾ ਵਿਚ ਇਥੇ ਮਾਮਲੇ ਅਜੇ ਅੱਧੇ ਹਨ। ਕਈ ਦੇਸ਼ਾਂ ਵਾਂਗ ਅਮਰੀਕਾ ਵਿਚ ਵੀ ਅਲੱਗ-ਅਲੱਗ ਸੂਤਰਾਂ ਵਲੋਂ ਅਲੱਗ-ਅਲੱਗ ਅੰਕੜੇ ਜਾਰੀ ਕੀਤੇ ਜਾ ਰਹੇ ਹਨ ਇਸੇ ਲਈ ਇਨ੍ਹਾਂ ਵਿਚ ਕੁਝ ਫਰਕ ਵੀ ਹੋ ਸਕਦਾ ਹੈ।
ਜਾਨ ਹਾਪਕਿਨਸ ਯੂਨੀਵਰਸਿਟੀ ਵਲੋਂ ਸਰਕਾਰੀ ਸਰੋਤਾਂ, ਸਿਹਤ ਸੇਵਾਵਾਂ ਤੇ ਵਿਅਕਤੀਗਤ ਹਸਪਤਾਲਾਂ ਤੋਂ ਕੋਵਿਡ-19 ਦੇ ਅੰਕੜੇ ਇਕੱਤਰ ਕੀਤੇ ਗਏ ਹਨ। ਦੁਨੀਆ ਭਰ ਵਿਚ ਦਸੰਬਰ 2019 ਤੋਂ ਹੁਣ ਤੱਕ ਇਨਫੈਕਸ਼ਨ ਦੇ 1.76 ਕਰੋੜ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਤਕਰੀਬਨ 6,80,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ।