ਯੂ.ਏ.ਈ. ''ਚ ਫਸੇ 200 ਭਾਰਤੀਆਂ ਨੂੰ ਮਿਲੇਗੀ ਬਕਾਇਆ ਤਨਖਾਹ ਤੇ ਹਵਾਈ ਟਿਕਟ

Tuesday, Sep 10, 2019 - 04:50 PM (IST)

ਯੂ.ਏ.ਈ. ''ਚ ਫਸੇ 200 ਭਾਰਤੀਆਂ ਨੂੰ ਮਿਲੇਗੀ ਬਕਾਇਆ ਤਨਖਾਹ ਤੇ ਹਵਾਈ ਟਿਕਟ

ਦੁਬਈ— ਭਾਰਤੀ ਦੂਤਘਰ ਦੇ ਦਖਲ ਦੇਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ 'ਚ ਕਰੀਬ 200 ਭਾਰਤੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਮਿਲਣ ਤੇ ਉਨ੍ਹਾਂ ਦੇ ਸਵਦੇਸ਼ ਪਰਤਣ ਦੀ ਉਮੀਦ ਪੈਦਾ ਹੋ ਗਈ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਦੀ ਇਕ ਖਬਰ 'ਚ ਦਿੱਤੀ ਗਈ ਹੈ।

ਖਲੀਜ਼ ਟਾਈਮਸ ਦੀ ਖਬਰ ਮੁਤਾਬਕ ਇਹ ਭਾਰਤ ਕਰਮਚਾਰੀ ਉਨ੍ਹਾਂ 300 ਕਰਮਚਾਰੀਆਂ 'ਚੋਂ ਹਨ, ਜਿਸ 'ਚ ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਫਿਲਪੀਨਸ ਤੇ ਮਿਸਰ ਦੇ ਵੀ ਕਰਮਚਾਰੀ ਹਨ। ਇਹ ਸਾਰੇ ਅਲ ਵਸੀਤਾ ਅਮੀਰਾਤ ਕੈਟਰਿੰਗ ਸਰਵਿਸੇਜ਼ 'ਚ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ। ਅਖਬਾਰ ਨੇ ਆਬੂ ਧਾਬੀ ਸਥਿਤ ਭਾਰਤੀ ਦੂਤਘਰ ਦੀ ਪਹਿਲੀ ਸਕੱਤਰ ਪੂਜਾ ਵੇਰਨੇਕਰ ਦੇ ਹਵਾਲੇ ਨਾਲ ਕਿਹਾ ਕਿ ਮੁੱਦਾ ਸੁਲਝ ਜਾਵੇਗਾ। ਉਨ੍ਹਾਂ ਨੂੰ ਉਨ੍ਹਾਂ ਦੀ ਬਕਾਇਆ ਤਨਖਾਹ, ਹਵਾਈ ਟਿਕਟ ਤੇ ਰੱਦ ਕੀਤਾ ਗਿਆ ਵੀਜ਼ਾ ਅਗਲੇ ਹਫਤੇ ਤੱਕ ਮਿਲਣ ਦੀ ਉਮੀਦ ਹੈ। ਕਰਮਚਾਰੀਆਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੂੰ ਤਨਖਾਹ ਮਿਲੇਗੀ ਕਿਉਂਕਿ ਇਸ ਦੀ ਪੁਸ਼ਟੀ ਭਾਰਤੀ ਦੂਤਘਰ ਵਲੋਂ ਕੀਤੀ ਗਈ ਹੈ।

ਇਕ ਏਸ਼ੀਆਈ ਕਰਮਚਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਅਸੀਂ ਕੁਝ ਸਮੇਂ ਤੋਂ ਸੁਣ ਰਹੇ ਹਾਂ ਕਿ ਚੀਜ਼ਾਂ ਠੀਕ ਹੋ ਰਹੀਆਂ ਹਨ। ਅਸੀਂ ਜਿਸ ਸਥਿਤੀ 'ਚੋਂ ਲੰਘ ਰਹੇ ਹਾਂ ਉਸ ਨੂੰ ਸਮਝਣਾ ਮੁਸ਼ਕਿਲ ਹੈ ਕਿਉਂਕਿ ਭਾਰਤੀ ਦੂਤਘਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਸ ਲਈ ਸਾਨੂੰ ਇਸ ਦਾ ਭਰੋਸਾ ਹੈ।


author

Baljit Singh

Content Editor

Related News