ਓਟਾਵਾ : ਘਰਾਂ ਦੀ ਵਿਕਰੀ ਜੁਲਾਈ ਮਹੀਨੇ ਰਹੀ ਧੀਮੀ, ਖਰੀਦਦਾਰਾਂ ਲਈ ਚੰਗੀ ਖਬਰ
Friday, Aug 04, 2017 - 01:54 AM (IST)
ਓਟਾਵਾ— ਓਟਾਵਾ ਰਿਅਲ ਅਸਟੇਟ ਬੋਰਡ ਨੇ ਵੀਰਵਾਰ ਨੂੰ ਆਪਣੀ ਰਿਪੋਰਟ 'ਚ ਦੱਸਿਆ ਕਿ ਓਟਾਵਾ 'ਚ ਰਹਾਇਸ਼ੀ ਘਰਾਂ ਦੀਆਂ ਕੀਮਤਾਂ ਜੁਲਾਈ ਮਹੀਨੇ ਸਾਲਾਨਾ 5.3 ਫੀਸਦੀ ਵਧ ਕੇ 4,20,335 ਡਾਲਰ ਹੋ ਗਈਆਂ ਹਨ। ਇਸੇ ਸਮੇਂ ਦੌਰਾਨ ਕਾਂਡੋਮੀਨੀਅਨ ਔਸਤ ਵਿਕਰੀ ਮੁੱਲ 2,67,640 ਡਾਲਰ ਰਿਹਾ।
ਮਈ ਤੇ ਜੂਨ ਮਹੀਨੇ 'ਚ ਰਿਹਾਇਸ਼ੀ ਘਰਾਂ ਦੀਆਂ ਕੀਮਤਾਂ ਲਗਭਗ 4,35,000 ਡਾਲਰ ਔਸਤਨ ਸਨ, ਜਦਕਿ ਉਨ੍ਹਾਂ ਦੋ ਮਹੀਨਿਆਂ 'ਚ ਕਾਂਡੋਮੀਨੀਅਨ ਵਿਕਰੀ ਮੁੱਲ ਔਸਤਨ 2,80,000 ਡਾਲਰ ਸੀ। ਜੁਲਾਈ ਮਹੀਨੇ 'ਚ ਇਹ ਗੱਲ ਦੇਖਣ ਨੂੰ ਮਿਲੀ ਕਿ ਰਿਹਾਇਸ਼ੀ ਸੰਪਤੀਆਂ ਤੇ ਕਾਂਡੋਮੀਨੀਅਨ ਲਈ ਔਸਤ ਕੀਮਤ ਸਮਾਨ ਰੂਪ ਨਾਲ ਦੋਵਾਂ ਖੇਤਰਾਂ ਲਈ ਔਸਤ ਦਰਜ ਸਾਲ ਤੋਂ ਥੋੜਾ ਹੇਠਾਂ ਰਹੀ, ਜੋ ਕਿ ਘਰ ਖਰੀਦਣ ਵਾਲਿਆਂ ਲਈ ਚੰਗੀ ਖਬਰ ਹੈ।
