ਅਸਲੀ ਕੋਰੋਨਾ ਵਾਰੀਅਰ : 104 ਸਾਲ ਦੀ ਉਮਰ ਤੇ 2 ਵਾਰ ਦਿੱਤੀ ਕੋਰੋਨਾ ਨੂੰ ਮਾਤ
Friday, Apr 09, 2021 - 10:05 PM (IST)
ਕੋਲੰਬੀਆ - ਕੋਰੋਨਾ ਦੀ ਦੂਜੀ ਲਹਿਰ ਪੂਰੇ ਮੁਲਕ ਭਰ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਹਰ ਦਿਨ ਮੁਲਕ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦਰਮਿਆਨ ਇਕ ਖਬਰ ਹੈਰਾਨ ਕਰਨ ਵਾਲੀ ਹੈ ਅਤੇ ਖੁਸ਼ੀ ਦੀ ਵੀ। ਇਕ 104 ਸਾਲਾਂ ਬਜ਼ੁਰਗ ਔਰਤ ਜਿਸ ਨੇ ਕੋਰੋਨਾ ਮਹਾਮਾਰੀ ਤੋਂ ਇਕ ਨਹੀਂ ਦੋ ਵਾਰ ਜੰਗ ਜਿੱਤ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜੀ ਵਾਰ ਉਨ੍ਹਾਂ ਦੇ ਕੋਰੋਨਾ ਦੀ ਜੰਗ ਜਿੱਤਣ ਦੌਰਾਨ ਹਸਪਤਾਲ ਦੇ ਸਟਾਫ ਨੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਇਹ ਵੀ ਪੜੋ - ਬ੍ਰਿਟੇਨ ਨੇ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਵੀਜ਼ਾ ਸਬੰਧੀ ਦਿੱਤਾ ਇਹ ਤੋਹਫਾ
104 ਸਾਲ ਦੀ ਔਰਤ ਨੇ 2 ਵਾਰ ਕੋਰੋਨਾ ਦੀ ਜੰਗ ਨੂੰ ਦਿੱਤੀ ਮਾਤ
ਕੋਲੰਬੀਆ ਦੀ ਰਹਿਣ ਵਾਲੀ 104 ਸਾਲਾਂ ਦੀ ਮਹਿਲਾ ਕਾਰਮੇਨ ਨੇ ਕੋਰੋਨਾ ਦੀ ਜੰਗ ਨੂੰ ਸਿਰਫ ਇਕ ਵਾਰ ਨਹੀਂ ਬਲਕਿ ਇਸ ਜੰਗ ਨੂੰ 2 ਵਾਰ ਹਰਾ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਮੇਨ ਨੂੰ ਪਹਿਲਾਂ ਕੋਰੋਨਾ ਵਾਇਰਸ ਜੂਨ ਵਿਚ ਹੋਇਆ ਸੀ। ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਪਹਿਲੀ ਵਾਰ ਉਨ੍ਹਾਂ ਦਾ ਇਲਾਜ ਘਰ ਵਿਚ ਹੀ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਜਿਥੇ ਹੁਣ ਉਹ ਠੀਕ ਹਨ।
ਇਹ ਵੀ ਪੜੋ - ਮਿਆਂਮਾਰ 'ਚ ਫੌਜ ਖਿਲਾਫ ਮੈਦਾਨ 'ਚ ਉਤਰੀ 22 ਸਾਲਾਂ 'ਬਿਊਟੀ ਕੁਇਨ', ਦੁਨੀਆ ਨੂੰ ਕੀਤੀ ਇਹ ਅਪੀਲ
ਸੋਸ਼ਲ ਮੀਡੀਆ 'ਤੇ ਵੀ ਲੋਕ ਕਰ ਰਹੇ ਤਾਰੀਫ
ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਵੈਕਸੀਨ ਵੀ ਲਾਈ ਜਾ ਰਹੀ ਹੈ ਪਰ ਇਸ ਤੋਂ ਬਾਅਦ ਵੀ ਲੋਕਾਂ ਵਿਚ ਇਨਫੈਕਸ਼ਨ ਅਤੇ ਮੌਤ ਦੇ ਅੰਕੜੇ ਵਧ ਰਹੇ ਹਨ। ਕੋਰੋਨਾ ਵੈਕਸੀਨ ਲੁਆਉਣ ਤੋਂ ਬਾਅਦ ਵੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਖਤਰਾ ਬਜ਼ੁਰਗਾਂ ਨੂੰ ਹੀ ਹੈ। ਇਸ 104 ਸਾਲਾਂ ਦੀ ਔਰਤ ਦੀ ਹਿੰਮਤ ਦੀ ਦਾਤ ਸੋਸ਼ਲ ਮੀਡੀਆ 'ਤੇ ਦਿੱਤੀ ਜਾ ਰਹੀ ਹੈ।
ਇਹ ਵੀ ਪੜੋ - ਪਾਕਿਸਤਾਨੀ ਫੌਜ ਦਾ ਉਡਾਇਆ ਮਜ਼ਾਕ ਤਾਂ ਜਾਣਾ ਪੈ ਸਕਦੇ ਇੰਨੇ ਸਾਲ ਲਈ ਜੇਲ ਤੇ ਦੇਣੇ ਹੋਣਗੇ 5 ਲੱਖ ਰੁਪਏ
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਬਚਾਅ ਦੀ ਬਹੁਤ ਜ਼ਰੂਰਤ ਹੈ। ਲਾਪਰਵਾਹੀ ਲੋਕਾਂ ਨੂੰ ਖਤਰੇ ਵਿਚ ਪਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ 21 ਦਿਨ ਤੋਂ ਹਸਪਤਾਲ ਵਿਚ ਦਾਖਲ ਸੀ ਪਰ ਇਨ੍ਹਾਂ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਹਸਪਤਾਲ ਦੇ ਸਟਾਫ ਨੇ ਇਨ੍ਹਾਂ ਦਾ ਹੌਂਸਲਾ ਵਧਾਉਣ ਲਈ ਤਾੜੀਆਂ ਨਾਲ ਸੁਆਗਤ ਕੀਤਾ। ਇਸ ਵੀਡੀਓ ਨਾਲ ਹੋਰਨਾਂ ਲੋਕਾਂ ਨੂੰ ਬੜੀ ਹਿੰਮਤ ਮਿਲ ਰਹੀ ਹੈ।
ਇਹ ਵੀ ਪੜੋ - ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ 'ਚ ਹੋਈ ਸ਼ਾਮਲ