ਇਕ ਦਾ ਆਰਡਰ ਪਹੁੰਚ ਗਿਆ ਦੂਜੇ ਦੇ ਟੇਬਲ ''ਤੇ, ਬਸ ਫ਼ਿਰ ਭਿੜ ਗਈਆਂ 2 ਧਿਰਾਂ ਤੇ ਚੱਲੇ ਘਸੁੰਨ-ਮੁੱਕੇ

Thursday, Oct 16, 2025 - 03:32 PM (IST)

ਇਕ ਦਾ ਆਰਡਰ ਪਹੁੰਚ ਗਿਆ ਦੂਜੇ ਦੇ ਟੇਬਲ ''ਤੇ, ਬਸ ਫ਼ਿਰ ਭਿੜ ਗਈਆਂ 2 ਧਿਰਾਂ ਤੇ ਚੱਲੇ ਘਸੁੰਨ-ਮੁੱਕੇ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ਸ਼ਹਿਰ ਵਿੱਚ ਇੱਕ ਫਾਸਟ ਫੂਡ ਰੈਸਟੋਰੈਂਟ 'ਵ੍ਹਾਟਾਬਰਗਰ' ਵਿੱਚ ਖਾਣੇ ਦੇ ਆਰਡਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਿਆਨਕ ਲੜਾਈ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਰਿਪੋਰਟਾਂ ਅਨੁਸਾਰ, ਇਹ ਵਿਵਾਦ ਇੱਕ ਗਲਤ ਆਰਡਰ ਕਾਰਨ ਸ਼ੁਰੂ ਹੋਇਆ, ਜੋ ਇੱਕ ਟੇਬਲ ਦੀ ਬਜਾਏ ਦੂਜੇ ਟੇਬਲ 'ਤੇ ਚਲਾ ਗਿਆ। ਇਸ ਮਗਰੋਂ ਹੋਈ ਮਾਮੂਲੀ ਬਹਿਸ ਜਲਦੀ ਹੀ ਹਿੰਸਕ ਲੜਾਈ ਵਿੱਚ ਬਦਲ ਗਈ। ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਧਿਰਾਂ ਆਪਸ ਵਿੱਚ ਬੁਰੀ ਤਰ੍ਹਾਂ ਭਿੜ ਗਈਆਂ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਚੁੱਕ-ਚੁੱਕ ਮਾਰਿਆ ਅਤੇ ਲੱਤਾਂ-ਘਸੁੰਨ ਚਲਾਏ।

ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਸੈਨ ਐਂਟੋਨੀਓ ਪੁਲਸ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਇਸ ਹਿੰਸਕ ਝਗੜੇ ਵਿੱਚ ਮੌਜੂਦ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ 'ਤੇ 'ਚੋਟ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ' ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਇੰਨੀ ਛੋਟੀ ਜਿਹੀ ਗਲਤੀ 'ਤੇ ਹੋਈ ਹਿੰਸਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ।

ਇਹ ਵੀ ਪੜ੍ਹੋ- ਹੁਣ ਨਹੀਂ ਸਹਿਣਾ ਪਵੇਗਾ ਅਸਹਿ ਦੁੱਖ ! ਸਰਕਾਰ ਨੇ ਇਸ ਕਾਨੂੰਨ ਨੂੰ ਦਿੱਤੀ ਮਨਜ਼ੂਰੀ


author

Harpreet SIngh

Content Editor

Related News