ਅਮਰੀਕੀ ਪ੍ਰਸ਼ਾਸਨ ਦਾ ਇਕ ਹੋਰ ਵੱਡਾ ਕਦਮ ! 100 ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
Thursday, Oct 02, 2025 - 03:34 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਦੌਰਾਨ ਇਕ ਹੋਰ ਕਦਮ ਉਠਾਉਂਦਿਆਂ ਲਗਭਗ 100 ਈਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਕ ਰਿਪੋਰਟ ਅਨੁਸਾਰ, ਇਹ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਲੰਬੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਲੁਈਸਿਆਨਾ ਤੋਂ ਇਕ ਸਪੈਸ਼ਲ ਫਲਾਈਟ ਰਾਹੀਂ ਉਨ੍ਹਾਂ ਨੂੰ ਕਤਰ ਰਾਹੀਂ ਈਰਾਨ ਪਹੁੰਚਾਇਆ ਗਿਆ। ਇਹ ਕਦਮ ਜੂਨ ਵਿੱਚ ਈਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਸੀ ਸਹਿਯੋਗ ਦਾ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਨੇ ਹਿਰਾਸਤ ਕੇਂਦਰਾਂ ਵਿੱਚ ਲੰਬੇ ਸਮੇਂ ਬਿਤਾਉਣ ਤੋਂ ਬਾਅਦ ਖੁਦ ਵਾਪਸ ਜਾਣੀ ਮਨਜ਼ੂਰੀ ਦਿੱਤੀ, ਜਦੋਂਕਿ ਕਈਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੁੱਤ ਤੋਂ ਬਿਨਾਂ ਹੀ ਡਿਪੋਰਟ ਹੋਣਗੇ ਮਾਂ-ਪਿਓ ! ਆਸਟ੍ਰੇਲੀਆ 'ਚ ਪੰਜਾਬੀ ਪਰਿਵਾਰ 'ਤੇ ਡਿੱਗੀ ਗਾਜ
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਲਗਾਤਾਰ ਈਰਾਨੀ ਸ਼ਰਨਾਰਥੀਆਂ ਨੂੰ ਠਿਕਾਣਾ ਦਿੱਤਾ ਹੈ, ਕਿਉਂਕਿ ਈਰਾਨ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਹਨ। ਹਾਲਾਂਕਿ ਹਾਲ ਹੀ ਸਾਲਾਂ ਵਿੱਚ ਬਹੁਤ ਸਾਰੇ ਈਰਾਨੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਦੇ ਫੜੇ ਗਏ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਰਾਜਨੀਤਿਕ ਅਤੇ ਧਾਰਮਿਕ ਅਤਿਆਚਾਰ ਦਾ ਹਵਾਲਾ ਦਿੰਦਿਆਂ ਸ਼ਰਨ ਲਈ ਅਰਜ਼ੀ ਦਿੱਤੀ ਸੀ, ਪਰ ਬਹੁਤ ਵੱਡੀ ਗਿਣਤੀ ਵਿੱਚ ਇਹ ਦਾਅਵੇ ਰੱਦ ਕਰ ਦਿੱਤੇ ਗਏ ਤੇ ਹੁਣ ਇਹ ਕਾਰਵਾਈ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e