ਭਾਰਤ ਯਾਤਰਾ ''ਤੇ ਆਉਣਗੇ ਅਮਰੀਕੀ ਰਾਜਦੂਤ

Friday, Oct 10, 2025 - 12:24 PM (IST)

ਭਾਰਤ ਯਾਤਰਾ ''ਤੇ ਆਉਣਗੇ ਅਮਰੀਕੀ ਰਾਜਦੂਤ

ਨਵੀਂ ਦਿੱਲੀ- ਭਾਰਤ 'ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਅਤੇ ਉੱਪ-ਸਕੱਤਰ ਮਾਈਕਲ ਜੇ. ਰਿਗਾਸ ਇਸ ਹਫ਼ਤੇ ਭਾਰਤ ਦੀ 6 ਦਿਨਾ ਯਾਤਰਾ 'ਤੇ ਆ ਰਹੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ,''ਭਾਰਤ 'ਚ ਅਮਰੀਕੀ ਰਾਜਦੂਤ ਸਾਰਜੀਓ ਗੋਰ ਅਤੇ ਪ੍ਰਬੰਧਨ ਅਤੇ ਸੰਸਾਧਨ ਉੱਪ ਸਕੱਤਰ ਮਾਈਕਲ ਜੇ. ਰਿਗਾਸ 9 ਤੋਂ 14 ਅਕਤੂਬਰ ਤੱਕ ਭਾਰਤ ਦੀ ਯਾਤਰਾ 'ਤੇ ਰਹਿਣਗੇ।''

ਇਸ 'ਚ ਕਿਹਾ ਗਿਆ ਹੈ ਕਿ ਗੋਰ ਅਤੇ ਰਿਗਾਸ ਭਾਰਤ ਸਰਕਾਰ ਦੇ ਆਪਣੇ ਹਮਰੁਤਬਿਆਂ ਨਾਲ ਮਿਲ ਕੇ ਵੱਖ-ਵੱਖ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕਰਨਗੇ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ 'ਚ ਕਿਹਾ,''ਅਮਰੀਕਾ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਇਕ ਸੁਰੱਖਿਅਤ, ਮਜ਼ਬੂਤ ਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹ ਦੇਣ ਲਈ ਭਾਰਤ ਨਾਲ ਕੰਮ ਕਰਨਾ ਜਾਰੀ ਰੱਖੇਗਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News