ਅਮਰੀਕਾ ''ਚ ਵਾਪਰੀ ਸਨਸਨੀਖੇਜ਼ ਵਾਰਦਾਤ ! 2 ਭਾਰਤੀਆਂ ਦਾ ਗੋਲ਼ੀਆਂ ਮਾਰ ਕੇ ਕਤਲ
Saturday, Oct 04, 2025 - 03:34 PM (IST)

ਨਿਊਯਾਰਕ (ਰਾਜ ਗੋਗਨਾ)- ਪਿਛਲੇ ਮਹੀਨੇ ਹੀ ਦੱਖਣੀ ਕੈਰੋਲੀਨਾ ਵਿੱਚ ਕਿਰਨਬੇਨ ਪਟੇਲ ਨਾਂ ਦੀ ਇੱਕ ਗੁਜਰਾਤੀ ਸਟੋਰ ਦੀ ਮਾਲਕ ਦੀ ਲੁੱਟਣ ਤੋਂ ਬਾਅਦ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਅਮਰੀਕਾ ਤੋਂ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰੀ ਕੈਰੋਲੀਨਾ ਵਿੱਚ ਅਨਿਲ ਪਟੇਲ ਅਤੇ ਪੰਕਜ ਪਟੇਲ ਨਾਂ ਦੇ ਦੋ ਗੁਜਰਾਤੀ-ਭਾਰਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਮਗਰੋਂ ਅਮਰੀਕਾ ਵਿੱਚ ਰਹਿਣ ਵਾਲੇ ਗੁਜਰਾਤੀਆਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਦੋਵਾਂ ਗੁਜਰਾਤੀਆਂ ਨੂੰ ਇੱਕ ਮੋਟਲ ਵਿੱਚ ਗੋਲੀ ਮਾਰੀ ਗਈ, ਜੋ ਕਿ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਿਹਾ ਹੈ ਅਤੇ ਪਿਛਲੇ ਸਾਲ ਇਸ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੋਹਰੀ ਗੋਲੀਬਾਰੀ ਦੀ ਘਟਨਾ ਵੀਰਵਾਰ, 2 ਅਕਤੂਬਰ ਨੂੰ ਦੁਪਹਿਰ 1:15 ਵਜੇ ਨੌਰਥਵੈਸਟ ਸ਼ਾਰਲੋਟ ਦੇ ਐਡਲਮੈਨ ਰੋਡ 'ਤੇ ਲੈਂਪਲਾਇਟਰ ਇਨ ਮੋਟਲ ਵਿੱਚ ਵਾਪਰੀ। ਜਦੋਂ ਮੋਟਲ ਵਿੱਚ ਗੋਲੀਬਾਰੀ ਬਾਰੇ 911 'ਤੇ ਕਾਲ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਅਨਿਲ ਪਟੇਲ ਅਤੇ ਪੰਕਜ ਪਟੇਲ ਨੂੰ ਗੰਭੀਰ ਰੂਪ ਚ’ ਜ਼ਖਮੀ ਪਾਇਆ।
ਇਹ ਵੀ ਪੜ੍ਹੋ- ਸਰਹੱਦੀ ਇਲਾਕੇ 'ਚ ਇਕ ਵਾਰ ਫ਼ਿਰ ਦਿਖਿਆ ਪਾਕਿਸਤਾਨੀ ਡਰੋਨ ! ਹਾਈ ਅਲਰਟ 'ਤੇ ਫੌਜਾਂ
ਉਨ੍ਹਾਂ ਨੂੰ ਤੁਰੰਤ ਪੈਰਾਮੈਡਿਕਸ ਦੁਆਰਾ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਦੋਵਾਂ ਗੁਜਰਾਤੀਆਂ ਦਾ ਇਕ-ਦੂਜੇ ਨਾਲ ਕੀ ਸਬੰਧ ਸੀ ਜਾਂ ਉਨ੍ਹਾਂ ਦੇ ਕਤਲ ਪਿੱਛੇ ਕੀ ਮਨੋਰਥ ਸੀ।
ਕਾਤਲ ਦੀ ਪਛਾਣ ਓਜੁਨਾ-ਸੀਅਰਾ ਵਜੋਂ ਹੋਈ ਹੈ, ਜਿਸ ਨੂੰ ਫਲੋਰੀਡਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਹੋਟਲ ਵਿੱਚ ਗੋਲੀਬਾਰੀ ਹੋਈ ਸੀ, ਉਹ ਲੈਂਪਲਾਈਟਰ ਇਨ, ਕਦੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਬਦਨਾਮ ਸੀ ਅਤੇ ਨਵੰਬਰ ਅਤੇ ਦਸੰਬਰ 2024 ਦੇ ਵਿਚਕਾਰ ਬੰਦ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਮੋਟਲ 'ਚ ਇਸ ਸਮੇਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਇਸ ਨੂੰ ਦੁਬਾਰਾ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਮੋਟਲ ਪਾਰਕਿੰਗ ਵਿੱਚ ਦੋਵਾਂ ਗੁਜਰਾਤੀਆਂ 'ਤੇ 7 ਗੋਲੀਆਂ ਚਲਾਈਆਂ ਗਈਆਂ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੋਤ ਹੋ ਗਈ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e