ਬੰਦੂਕਧਾਰੀਆਂ ਨੇ ਭੀੜ ''ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ: 2 ਲੋਕਾਂ ਦੀ ਮੌਤ, 12 ਜ਼ਖਮੀ

Monday, Oct 06, 2025 - 12:04 AM (IST)

ਬੰਦੂਕਧਾਰੀਆਂ ਨੇ ਭੀੜ ''ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ: 2 ਲੋਕਾਂ ਦੀ ਮੌਤ, 12 ਜ਼ਖਮੀ

ਮੋਂਟਗੋਮਰੀ : ਅਮਰੀਕੀ ਰਾਜ ਅਲਾਬਾਮਾ ਦੀ ਰਾਜਧਾਨੀ ਮੋਂਟਗੋਮਰੀ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸ਼ਨੀਵਾਰ ਰਾਤ ਨੂੰ ਦੋ ਵਿਰੋਧੀ ਗਿਰੋਹਾਂ ਵੱਲੋਂ ਇੱਕ ਦੂਜੇ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੋਂਟਗੋਮਰੀ ਪੁਲਸ ਮੁਖੀ ਜੇਮਜ਼ ਗ੍ਰੈਬੋਇਸ ਅਨੁਸਾਰ, ਜ਼ਖਮੀਆਂ ਵਿੱਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੂੰ ਰਾਤ 11:30 ਵਜੇ ਦੇ ਕਰੀਬ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਸਕੂਲ 'ਚ ਚੱਲ ਰਹੀ ਸੀ ਨਮਾਜ਼, ਡਿੱਗੀ ਇਮਾਰਤ, ਹੁਣ ਤੱਕ 20 ਵਿਦਿਆਰਥੀਆਂ ਦੀ ਮੌਤ

ਗ੍ਰੈਬੋਇਸ ਨੇ ਪੱਤਰਕਾਰਾਂ ਨੂੰ ਦੱਸਿਆ, "ਦੋ ਸਮੂਹ ਇੱਕ ਦੂਜੇ 'ਤੇ ਗੋਲੀਬਾਰੀ ਕਰ ਰਹੇ ਸਨ ਅਤੇ ਉਸ ਸਮੇਂ ਭੀੜ ਵੀ ਬਹੁਤ ਸੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਗੋਲੀਬਾਰੀ ਕਰਦੇ ਸਮੇਂ ਮੌਜੂਦ ਹੋਰ ਲੋਕਾਂ ਦੀ ਪਰਵਾਹ ਨਹੀਂ ਕੀਤੀ। ਗ੍ਰੈਬੋਇਸ ਨੇ ਕਿਹਾ ਕਿ ਹਮਲਾਵਰਾਂ ਦੀ ਭਾਲ ਜਾਰੀ ਹੈ।'' ਲੈਫਟੀਨੈਂਟ ਟੀਨਾ ਮੈਕਗ੍ਰੀਫ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਬਾਲਗ ਔਰਤ ਸ਼ਾਮਲ ਹੈ ਅਤੇ ਘੱਟੋ-ਘੱਟ ਦੋ ਕਿਸ਼ੋਰ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਵੱਡੀ ਰਾਹਤ! ਬਿਨਾਂ FASTag ਵਾਲੇ ਵੀ ਹੁਣ UPI ਤੋਂ ਕਰ ਸਕਣਗੇ ਪੇਮੈਂਟ, ਨਹੀਂ ਦੇਣਾ ਪਵੇਗਾ ਡਬਲ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News