ਟਰੰਪ ਦੇ ਟੈਰਿਫ਼ ਕਾਰਨ ਚਮਕ ਗੁਆਉਣ ਲੱਗੀ ਸੂਰਤ ਦੀ ਹੀਰਾ ਇੰਡਸਟਰੀ ! ਹਜ਼ਾਰਾਂ ਕਾਮਿਆਂ 'ਤੇ ਛਾਇਆ ਸੰਕਟ
Saturday, Oct 04, 2025 - 11:06 AM (IST)

ਨੈਸ਼ਨਲ ਡੈਸਕ : ਅਮਰੀਕਾ ਵੱਲੋਂ ਹੀਰਿਆਂ ਅਤੇ ਗਹਿਣਿਆਂ ‘ਤੇ ਟੈਰਿਫ਼ ਵਧਾਉਣ ਦੇ ਫੈਸਲੇ ਤੋਂ ਬਾਅਦ ਦੁਨੀਆ ਭਰ ‘ਚ ਹੀਰਿਆਂ ਲਈ ਮਸ਼ਹੂਰ ਸੂਰਤ ਵਿਚ ਮੰਦੀ ਵਾਲਾ ਮਾਹੌਲ ਬਣ ਗਿਆ ਹੈ। ਉਦਯੋਗ ਮੰਡਲਾਂ ਦਾ ਕਹਿਣਾ ਹੈ ਕਿ ਇਸ ਟੈਰਿਫ਼ ਦੇ ਐਲਾਨ ਕਾਰਨ ਨਿਰਯਾਤ ਘਟ ਰਹੇ ਹਨ ਅਤੇ ਹਜ਼ਾਰਾਂ ਮਜ਼ਦੂਰਾਂ ਦੇ ਰੁਜ਼ਗਾਰ ‘ਤੇ ਖ਼ਤਰਾ ਮੰਡਰਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਹੀਰਿਆਂ ਅਤੇ ਕੀਮਤੀ ਰਤਨ ‘ਤੇ ਟੈਰਿਫ਼ ਵਧਾ ਕੇ 55 ਫੀਸਦੀ ਤੱਕ ਕਰ ਦਿੱਤਾ ਹੈ। ਇਸ ਨਾਲ ਭਾਰਤੀ ਨਿਰਯਾਤਕਾਰਾਂ ਨੂੰ ਗੰਭੀਰ ਝਟਕਾ ਲੱਗਾ ਹੈ ਕਿਉਂਕਿ ਅਮਰੀਕਾ ਭਾਰਤ ਲਈ ਹੀਰਿਆਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ।
ਇਹ ਵੀ ਪੜ੍ਹੋ- ''ਅਸੀਂ ਤੁਹਾਡੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹਾਂ...'', PM ਮੋਦੀ ਨੇ ਰਾਸ਼ਟਰਪਤੀ ਟਰੰਪ ਦੀ ਕੀਤੀ ਤਾਰੀਫ਼
ਸੂਰਤ ਦੇ ਕਈ ਕਾਰਖਾਨਿਆਂ ਨੇ ਉਤਪਾਦਨ ਘਟਾ ਦਿੱਤਾ ਹੈ ਅਤੇ ਕੁਝ ਨੇ ਦਿਵਾਲੀ ਤੋਂ ਬਾਅਦ ਲਾਕਡਾਊਨ ਕਰਨ ਦਾ ਫੈਸਲਾ ਕਰ ਲਿਆ ਹੈ। ਰਿਪੋਰਟਾਂ ਮੁਤਾਬਕ ਆਰਡਰਾਂ ਦੀ ਗਿਣਤੀ ਵਿੱਚ 30 ਤੋਂ 40 ਫੀਸਦੀ ਤੱਕ ਕਮੀ ਆਈ ਹੈ, ਜਿਸ ਕਾਰਨ ਕੰਮਕਾਜ ਮੰਦਾ ਚੱਲ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਮਿਆਂ ਦੀਆਂ ਤਨਖਾਹਾਂ 'ਚ 5,000 ਤੋਂ 10,000 ਹਜ਼ਾਰ ਤੱਕ ਕਟੌਤੀ ਵੀ ਕੀਤੀ ਜਾ ਸਕਦੀ ਹੈ।
ਇਕ ਮਜ਼ਦੂਰ ਨੇ ਦੱਸਿਆ ਕਿ ਉਹ ਜਿਸ ਫੈਕਟਰੀ 'ਚ ਹੀਰੇ ਤਰਾਸ਼ਣ ਦਾ ਕੰਮ ਕਰਦਾ ਸੀ, ਉੱਥੇ ਹੁਣ ਕੰਮ ਨਹੀਂ ਹੈ, ਜਿਸ ਕਾਰਨ ਉਹ ਘਰ ਚਲਾਉਣ ਲਈ ਹੁਣ ਟੈਕਸੀ ਚਲਾ ਰਿਹਾ ਹੈ। ਇਸ ਤੋਂ ਇਲਾਵਾ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਟੈਰਿਫ਼ ਘਟਾਉਣ ਲਈ ਅਮਰੀਕਾ ਨਾਲ ਗੱਲਬਾਤ ਨਾ ਕੀਤੀ ਗਈ ਤਾਂ ਸੂਰਤ ਦਾ ਹੀਰਾ ਉਦਯੋਗ ਆਪਣੀ ਦਹਾਕਿਆਂ ਪੁਰਾਣੀ ਚਮਕ ਗੁਆ ਸਕਦਾ ਹੈ, ਜਿਸ ਕਾਰਨ ਲੱਖਾਂ ਪਰਿਵਾਰਾਂ ਦੀ ਰੋਜ਼ੀ ਜੁੜੀ ਹੋਈ ਹੈ।
ਇਹ ਵੀ ਪੜ੍ਹੋ- ਸਰਹੱਦੀ ਇਲਾਕੇ 'ਚ ਇਕ ਵਾਰ ਫ਼ਿਰ ਦਿਖਿਆ ਪਾਕਿਸਤਾਨੀ ਡਰੋਨ ! ਹਾਈ ਅਲਰਟ 'ਤੇ ਫੌਜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e