ਅਮਰੀਕਾ ਨੇ ਈਰਾਨੀ ਤੇਲ-ਗੈਸ ਨਿਰਯਾਤ ਕਰਨ ਵਾਲੇ 50 ਕੰਪਨੀਆਂ ''ਤੇ ਲਗਾਈ ਪਾਬੰਦੀ, ਬੈਨ ''ਚ 2 ਭਾਰਤੀ ਵੀ ਸ਼ਾਮਲ
Friday, Oct 10, 2025 - 10:34 AM (IST)

ਵਾਸ਼ਿੰਗਟਨ- ਅਮਰੀਕਾ ਨੇ ਈਰਾਨੀ ਊਰਜਾ ਵਿਕਰੀ ਨੂੰ ਉਤਸ਼ਾਹ ਦੇਣ ਦੇ ਦੋਸ਼ 'ਚ 50 ਤੋਂ ਵੱਧ ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ 'ਤੇ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ 'ਚ 2 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਇਹ ਕਦਮ ਤੇਹਰਾਨ ਦੀ 'ਊਰਜਾ ਨਿਰਯਾਤ ਪ੍ਰਣਾਲੀ ਦੇ ਪ੍ਰਮੁੱਖ ਤੱਤਾਂ ਨੂੰ ਖ਼ਤਮ' ਕਰਨ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਅਮਰੀਕੀ ਵਿੱਤ ਮੰਤਰਾਲਾ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ (ਓਐੱਫਏਸੀ) ਨੇ ਵੀਰਵਾਰ ਨੂੰ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ। ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ,''ਇਨ੍ਹਾਂ ਲੋਕਾਂ ਨੇ ਸਮੂਹਿਕ ਰੂਪ ਨਾਲ ਅਰਬਾਂ ਡਾਲਰ ਮੁੱਲ ਦੇ ਪੈਟਰੋਲੀਅਮ ਅਤੇ ਉਸ ਦੇ ਉਤਪਾਦਾਂ ਦੇ ਨਿਰਯਾਤ ਨੂੰ ਸਮਰੱਥ ਬਣਾਇਆ, ਜਿਸ ਨਾਲ ਇਰਾਨੀ ਸ਼ਾਸਨ ਨੂੰ ਉਨ੍ਹਾਂ ਨੇ ਅੱਤਵਾਦੀ ਸਮੂਹਾਂ ਲਈ ਵੱਡਾ ਮਾਲੀਆ ਮਿਲਿਆ, ਜੋ ਅਮਰੀਕਾ ਲਈ ਖ਼ਤਰਾ ਹੈ।''
ਇਹ ਪਾਬੰਦੀ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਨਿਰਯਾਤ ਨੂੰ ਸੀਮਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਵਿੱਤ ਮੰਤਰੀ ਸਕਾਮ ਬੇਸੇਂਟ ਨੇ ਕਿਹਾ,''ਵਿੱਤ ਮੰਤਰਾਲਾ ਈਰਾਨ ਦੀ ਊਰਜਾ ਨਿਰਯਾਤ ਪ੍ਰਣਾਲੀ ਦੇ ਮੁੱਖ ਤੱਤਾਂ ਨੂੰ ਨਸ਼ਟ ਕਰ ਕੇ ਉਸ ਦੀ ਨਕਦੀ ਪ੍ਰਵਾਹ ਪ੍ਰਣਾਲੀ ਨੂੰ ਕਮਜ਼ੋਰ ਕਰ ਰਿਹਾ ਹੈ।'' ਪਾਬੰਦੀਸ਼ੁਦਾ ਭਾਰਤੀ ਨਾਗਰਿਕਾਂ 'ਚ ਵਰੁਣ ਪੂਲਾ ਸ਼ਾਮਲ ਹੈ, ਜੋ ਮਾਰਸ਼ਲ ਟਾਪੂ ਸਥਿਤ ਬਰਥਾ ਸ਼ਿਪਿੰਗ ਇੰਕ ਦੇ ਮਾਲਕ ਹਨ। ਇਹ ਕੰਪਨੀ ਕੋਮੋਰੋਸ ਦਾ ਝੰਡਾ ਲੱਗੇ ਜਹਾਜ਼ 'ਪਾਮਿਰ' ਦੀ ਮਾਲਕ ਅਤੇ ਸੰਚਾਲਕ ਹੈ। ਅਮਰੀਕੀ ਬਿਆਨ ਅਨੁਸਾਰ,''ਇਸ ਜਹਾਜ਼ ਨੇ ਜੁਲਾਈ 2024 ਤੋਂ ਚੀਨ ਤੱਕ ਲਗਭਗ 40 ਲੱਖ ਬੈਰਲ ਇਰਾਨੀ ਐੱਲਪੀਜੀ ਪਹੁੰਚਾਈ ਹੈ। ਦੂਜੀ ਭਾਰਤੀ ਨਾਗਰਿਕ ਸੋਨੀਆ ਸ਼੍ਰੇਸ਼ਠਾ ਹੈ, ਜੋ ਵੇਗਾ ਸਟਾਰ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੀ ਮਾਲਕ ਹੈ। ਬਿਆਨ 'ਚ ਕਿਹਾ ਗਿਆ ਕਿ ਪਾਬੰਦੀਸ਼ੁਦਾ ਵਿਅਕਤੀਆਂ ਦੀ ਅਮਰੀਕਾ 'ਚ ਜਾਇਦਾਦ ਜਾਂ ਅਮਰੀਕੀ ਨਾਗਰਿਕਾਂ ਦੇ ਕੰਟਰੋਲ ਵਾਲੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਉਹ ਸਾਰੀਆਂ ਸੰਸਥਾਵਾਂ, ਜਿਨ੍ਹਾਂ 'ਚ ਪਾਬੰਦੀਸ਼ੁਦਾ ਵਿਅਕਤੀਆਂ ਦੀ 50 ਫੀਸਦੀ ਜਾਂ ਉਸ ਤੋਂ ਵੱਧ ਦੀ ਹਿੱਸੇਦਾਰੀ ਹੈ, ਉਹ ਵੀ ਪਾਬੰਦੀਸ਼ੁਦਾ ਮੰਨੀਆਂ ਜਾਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8