ਪੋਪਕੋਰਨ ਖਾਣ ਨਾਲ ਹੋਈ ਇੰਫੈਕਸ਼ਨ ਤੇ ਫਿਰ ਕਰਾਉਣੀ ਪਈ ਓਪਨ ਹਾਰਟ ਸਰਜਰੀ

01/09/2020 12:42:24 AM

ਲੰਡਨ - ਪੋਪਕੋਰਨ ਖਾਣਾ ਕਿਸ ਨੂੰ ਪਸੰਦ ਨਹੀਂ ਹੈ। ਫਿਲਮ ਦੇਖਦੇ ਹੋਏ ਮਸਾਲੇਦਾਰ ਪੋਪਕੋਰਨ ਮੂੰਹ ਦੀ ਜਬਰਦਸ਼ਤ ਐਕਸਰਸਾਈਜ ਕਰਵਾਉਂਦੇ ਹਨ। ਪਰ ਬ੍ਰਿਟੇਨ ਦੇ 41 ਸਾਲਾ ਇਕ ਸ਼ਖਸ ਲਈ ਇਕ ਜਾਨਲੇਵਾ ਸਾਬਿਤ ਹੋ ਗਏ। ਇਸ ਕਾਰਨ ਉਸ ਨੂੰ ਜਾਨਲੇਵਾ ਇੰਫੈਕਸ਼ਨ ਹੋ ਗਿਆ। ਦਰਅਸਲ, ਇਸ ਦਾ ਇਕ ਟੁਕੜਾ ਉਸ ਦੇ ਦੰਦਾਂ 'ਚ ਫਸ ਗਿਆ ਸੀ। ਐਡਮ ਮਾਰਟਿਨ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰ ਉਸ ਨੂੰ ਆਪਣੇ ਮੂੰਹ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕਾਰਨ ਉਨ੍ਹਾਂ ਨੂੰ ਓਪਨ ਹਾਰਟ ਸਰਜਰੀ ਕਰਵਾਉਣੀ ਪਈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ 'ਚ ਉਨ੍ਹਾਂ ਦੇ ਪਿਛਲੇ ਦੰਦ 'ਚ ਪੋਪਕੋਰਨ ਦਾ ਟੁਕੜਾ ਫਸ ਗਿਆ ਸੀ, ਜੋ 3 ਦਿਨਾਂ ਤੱਕ ਫਸਿਆ ਰਿਹਾ। ਕਾਰਨਵਾਲ ਦੇ ਫਾਇਰ ਫਾਈਟਰ ਨੇ ਇਸ ਨੂੰ ਬਾਹਰ ਕੱਢਣ ਲਈ ਪੇਨ ਢੱਕਣ, ਟੂਥਪਿੱਕ, ਤਾਰ ਦਾ ਟੁੱਕੜਾ ਅਤੇ ਇਕ ਧਾਤੂ ਦੀ ਕਿੱਲ ਦਾ ਇਸਤੇਮਾਲ ਕੀਤਾ। ਪਰ, ਇਸ ਕੋਸ਼ਿਸ਼ 'ਚ ਉਨ੍ਹਾਂ ਨੇ ਆਪਣੇ ਮਸੂੜਿਆਂ ਨੂੰ  ਨੁਕਸਾਨ ਪਹੁੰਚਾਇਆ। ਜਿਨ੍ਹਾਂ ਵਸਤਾਂ ਨੂੰ ਉਸ ਨੇ ਆਪਣੇ ਮੂੰਹ 'ਚ ਪਾਇਆ, ਉਨ੍ਹਾਂ ਕਾਰਨ ਉਨ੍ਹਾਂ ਨੂੰ ਗਮ ਇੰਫੈਕਸ਼ਨ ਹੋ ਗਈ, ਜਿਸ ਕਾਰਨ ਆਖਿਰ 'ਚ ਦਿਲ ਦੇ ਇਕ ਹਿੱਸੇ 'ਚ ਇੰਫੈਕਸ਼ਨ ਫੈਲ ਗਈ, ਜਿਸ ਨੂੰ ਐਂਡੋਕਾਰਡਿਟੀਸ ਆਖਿਆ ਜਾਂਦਾ ਹੈ।

PunjabKesari

ਡਾਕਟਰਾਂ ਨੇ ਦੱਸਿਆ ਕਿ ਖੂਨ ਦੇ ਪ੍ਰਵਾਹ ਦੇ ਜ਼ਰੀਏ ਫੈਲਣ ਵਾਲੇ ਬੈਕਟੀਰੀਆ ਕਾਰਨ ਇਨ੍ਹਾਂ ਨੂੰ ਐਂਡੋਕਾਰਡਿਟੀਸ ਹੋਇਆ। ਮਾਰਟਿਨ ਇਕ ਹਫਤੇ ਤੋਂ ਬਾਅਦ ਰਾਤ 'ਚ ਪਸੀਨੇ, ਥਕਾਨ ਅਤੇ ਸਿਰ ਦਰਦ ਦਾ ਪ੍ਰੇਸ਼ਾਨੀਆਂ ਦਾ ਅਨੁਭਵ ਕਰਨ ਲੱਗਾ। ਅਕਤੂਬਰ 'ਚ ਜਦ ਉਨ੍ਹਾਂ ਨੇ ਇਨ੍ਹਾਂ ਟੀਚਿਆਂ 'ਚ ਸੁਧਾਰ ਨਹੀਂ ਦਿੱਖਿਆ ਤਾਂ ਉਹ ਹਸਪਤਾਲ ਗਏ, ਜਿਥੇ ਡਾਕਟਰਾਂ ਨੇ ਪਾਇਆ ਕਿ ਇੰਫੈਕਸ਼ਨ ਕਾਰਨ ਉਸ ਦੇ ਦਿਲ ਨੂੰ ਨੁਕਸਾਨ ਪਹੁੰਚਿਆ ਸੀ।

ਮਾਰਟਿਨ ਨੇ ਆਖਿਆ ਕਿ ਮੈਨੂੰ ਲੱਗ ਰਿਹਾ ਸੀ ਕਿ ਕੁਝ ਗੰਭੀਰ ਰੂਪ ਤੋਂ ਗਲਤ ਹੋ ਗਿਆ ਸੀ। ਮੇਰੇ ਪੈਰਾਂ 'ਚ ਦਰਦ ਸੀ ਅਤੇ ਮੈਨੂੰ ਅਜੇ ਬਿਲਕੁਲ ਵੀ ਠੀਕ ਨਹੀਂ ਲੱਗਾ। ਮੈਨੂੰ ਉਸੇ ਦਿਨ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਇਸ ਸਮੇਂ ਤੱਕ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ। ਚੰਗੀ ਸਮੇਂ 'ਤੇ ਡਾਕਟਰਾਂ ਨੇ ਮਾਰਟਿਨ ਨੂੰ ਬਚਾ ਲਿਆ। ਮਾਰਟਿਨ ਨੇ ਆਖਿਆ ਕਿ ਮੈਂ ਮੌਤ ਦੇ ਬੇਹੱਦ ਕਰੀਬ ਸੀ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੀ ਜਾਨ ਬਚ ਗਈ। ਹੁਣ ਮੈਂ ਜ਼ਿੰਦਗੀ 'ਚ ਕਦੇ ਪੋਪਕੋਰਨ ਨਹੀਂ ਖਾਵਾਂਗਾ।


Khushdeep Jassi

Content Editor

Related News