ਸਿਰਫ 56 ਫੀਸਦੀ ਬ੍ਰਿਟਿਸ਼ ਭਾਰਤੀ ਕੋਵਿਡ-19 ਦਾ ਟੀਕਾ ਲਵਾਉਣਗੇ : ਸਰਵੇਖਣ ’ਚ ਕੀਤਾ ਗਿਆ ਦਾਅਵਾ

01/21/2021 8:42:09 PM

ਲੰਡਨ-ਆਕਸਫੋਰਡ ਯੂਨੀਵਰਸਿਟੀ ਦੇ ਮਾਹਰਾਂ ਦੀ ਅਗਵਾਈ ਵਾਲੇ ਇਕ ਵਿਦਵਾਨ ਮੰਡਲ (ਥਿੰਕ ਟੈਂਕ) ਦੇ ਸਰਵੇਖਣ ’ਚ ਦਾਅਵਾ ਕੀਤਾ ਗਿਆ ਹੈ ਕਿ ਸਿਰਫ 56 ਫੀਸਦੀ ਬ੍ਰਿਟਿਸ਼ ਭਾਰਤੀ ਕੋਵਿਡ-19 ਦਾ ਟੀਕਾ ਲਵਾਉਣਗੇ ਅਤੇ ਘੱਟ ਸਮਰੱਥਾ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਬੀਬੀਆਂ ਦੇ ਘੱਟ ਗਿਣਤੀ ’ਚ ਟੀਕਾ ਲਵਾਉਣ ਦੀ ਸੰਭਾਵਨਾ ਹੈ। ਟੀਕਾਕਰਣ ’ਤੇ ਬ੍ਰਿਟੇਨ ਦੇ ਸਭ ਤੋਂ ਵੱਡੇ ਜਾਤੀ ਘੱਟ ਗਿਣਤੀ ਸਮੂਹ ਬਿ੍ਰਟਿਸ਼ ਭਾਰਤੀ ਦੇ ਵਿਚਾਰਾਂ ਨੂੰ ਜਾਣਨ ਲਈ ਇਹ ਸਰਵੇਖਣ ਕੀਤਾ ਗਿਆ।

ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਦਰਅਸਲ, ਇਸ ਆਬਾਦੀ ਸਮੂਹ ’ਚ ਕੋਵਿਡ-19 ਟੀਕੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇਹ ਸਰਵੇਖਣ 1928 ਇੰਸਟੀਚਿਊਟ ਨੇ ਕੀਤਾ। ‘ਟੀਕੇ ਮਹਾਮਾਰੀ ਅਤੇ ਬ੍ਰਿਟਿਸ਼ ਭਾਰਤੀ’ ਸਿਰਲੇਖ ਵਾਲੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਨਾਲ ਸਭ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣ ਵਾਲਾ ਭਾਈਚਾਰਾ ਹੋਣ ਦੇ ਬਾਵਜੂਦ ਬ੍ਰਿਟਿਸ਼ ਭਾਰਤੀ ਟੀਕਾ ਲਵਾਉਣ ਤੋਂ ਡਰ ਰਹੇ ਹਨ।

ਇਹ ਵੀ ਪੜ੍ਹੋ -ਬਾਈਡੇਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ ’ਤੇ ਕੀਤੇ ਦਸਤਖਤ

ਇਸ ਦਾ ਮੁੱਖ ਕਾਰਣ ਇਹ ਹੈ ਕਿ ਟੀਕੇ ਦੇ ਬਾਰੇ ’ਚ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਹੈ। ਸਰਵੇਖਣ ’ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਭਾਰਤੀ ਭਾਈਚਾਰੇ ’ਚ ਖਦਸ਼ੇ ਨੂੰ ਦੂਰ ਕਰਨ ਲਈ ਸਾਡੇ ਵੱਖ-ਵੱਖ ਭਾਈਚਾਰਿਆਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੇ ਗਏ ਇਕ ਸਪੱਸ਼ਟ ਅਤੇ ਤਾਲਮੇਲ ਵਾਲੀ ਜਨਤਕ ਸਿਹਤ ਮੁਹਿੰਮ ਦੀ ਲੋੜ ਹੈ। ਰਿਪੋਰਟ ’ਚ ਜੁਲਾਈ ਤੋਂ ਦਸੰਬਰ 2020 ਦਰਮਿਆਨ 2320 ਤੋਂ ਜ਼ਿਆਦਾ ਬ੍ਰਿਟਿਸ਼ ਭਾਰਤੀਆਂ ਦੀਆਂ ਪ੍ਰਤੀਕਿਰਿਆਵਾਂ ਸ਼ਾਮਲ ਕੀਤੀਆਂ ਗਈਆਂ। ਮਰਦਾਂ ਅਤੇ ਬੀਬੀਆਂ, ਦੋਵਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਕਿ ਟੀਕੇ ਦਾ ਉਤਪਾਦਨ ਜਲਦਬਾਜ਼ੀ ’ਚ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲੰਬੇ ਸਮੇਂ ਤੱਕ ਮਾੜੇ ਪ੍ਰਭਾਵ ਹੋ ਸਕਦੇ ਹਨ।

ਇਹ ਵੀ ਪੜ੍ਹੋ -ਸਹੁੰ ਚੁੱਕਣ ਤੋਂ ਪਹਿਲਾਂ ਹੈਰਿਸ ਨੇ ਕੀਤਾ ਮਾਂ ਨੂੰ ਯਾਦ, ਕਿਹਾ-ਉਨ੍ਹਾਂ ਦੀ ਵਜ੍ਹਾ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News