ਵਨ ਵਰਲਡ ਟਰੇਡ ਸੈਂਟਰ 15 ਅਗਸਤ ਨੂੰ ਤਿਰੰਗੇ ਦੇ ਤਿੰਨ ਰੰਗਾਂ ਨਾਲ ਜਗਮਗਾਏਗਾ

08/14/2021 9:21:32 AM

ਨਿਊਯਾਰਕ (ਭਾਸ਼ਾ)- ਅਮਰੀਕਾ ਵਿਚ 9/11 ਦੇ ਹਮਲੇ ਵਾਲੀ ਥਾਂ ਬਣਾਈ ਗਈ ਸਭ ਤੋਂ ਉੱਚੀ ਇਮਾਰਤ ‘ਵਨ ਵਰਲਡ ਟਰੇਡ ਸੈਂਟਰ’ ਅਤੇ ਨਿਊਯਾਰਕ ਦੀਆਂ ਦੋ ਹੋਰ ਮਸ਼ਹੂਰ ਇਮਾਰਤਾਂ 15 ਅਗਸਤ ਨੂੰ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ’ਤੇ ਤਿਰੰਗੇ ਦੇ ਰੰਗਾਂ ਵਿਚ ਜਗਮਾਏਗੀ। ਸਾਊਥ ਏਸ਼ੀਅਨ ਇੰਗੇਜਮੈਂਟ ਫਾਉਂਡੇਸ਼ਨ (ਐੱਸ. ਏ. ਈ. ਐੱਫ.) ਨੇ ਕਿਹਾ ਕਿ ਉਹ ਵਨ ਵਰਲਡ ਟਰੇਨ ਸੈਂਟਰ ਦੇ 408 ਫੁੱਟ ਉੱਚੇ ਅਤੇ 758 ਟਨ ਭਾਰੇ ਸ਼ਿਖਰ ਨੂੰ ਅਤੇ ਇਸਦੇ ਵਿਹੜੇ ਨੂੰ 15 ਅਗਸਤ ਨੂੰ ਕੇਸਰੀਆ, ਚਿੱਟਾ ਅਤੇ ਹਰੇ ਰੰਗਾਂ ਵਿਚ ਜਗਮਗਾਉਣ ਲਈ ਡਰਸਟ ਆਰਗੇਨਾਈਜੇਸ਼ਨ ਨਾਲ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੋਵਿਡ ਮਹਾਮਾਰੀ ਦੌਰਾਨ US ’ਚ ਗੰਨ ਵਾਇਲੈਂਸ ਵਧੀ, ਰੋਜ਼ਾਨਾ 14 ਤੋਂ ਵੱਧ ਤੇ ਸਾਲ ’ਚ ਹੁੰਦੀਆਂ ਹਨ 30 ਹਜ਼ਾਰ ਮੌਤਾਂ

ਸੰਗਠਨ ਨੇ ਕਿਹਾ ਕਿ ਇਹ ਤਰਜੀਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ-ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਵਿਚ ਦਾਖ਼ਲ ਹੋਣ ਦਾ ਉਤਸਵ ਮਨਾਉਣ ਲਈ ਹੈ। ਉਤਸਵ ਦੌਰਾਨ ਮੇਨਹੇਟੱਨ ਵਿਚ ਡਰਸਟ ਸੰਗਠਨ ਦੇ ਵਨ ਬ੍ਰਾਇੰਟ ਪਾਰਕ ਤੇ ਵਨ ਫਾਈਵ ਵਨ ਸੰਸਥਾਨ ਵੀ ਤਿਰੰਗੇ ਦੇ ਰੰਗਾਂ ਵਿਚ ਜਗਮਗਾਉਣਗੇ। 15 ਅਗਸਤ ਨੂੰ ਸੂਰਜ ਡੁੱਬਣ ਦੇ ਨਾਲ ਹੀ ਰੰਗ-ਬਿਰੰਗੀ ਰੋਸ਼ਨੀ ਸ਼ੁਰੂ ਕਰ ਦਿੱਤੀ ਜਾਏਗੀ ਅਤੇ ਇਹ ਦੇਰ ਰਾਤ 2 ਵਜੇ ਤੱਕ ਚਲਦੀ ਰਹੇਗੀ।

ਇਹ ਵੀ ਪੜ੍ਹੋ: NDP ਲੀਡਰ ਜਗਮੀਤ ਸਿੰਘ ਬਣਨ ਵਾਲੇ ਹਨ ਪਿਤਾ, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ

ਇਸ ਤੋਂ ਇਲਾਵਾ ਵਰਲਡ ਟਰੇਡ ਸੈਂਟ ਦੇ ਵਿਹੜੇ ਵਿਚ ਤਿਰੰਗੇ ਦੇ ਤਿੰਨ ਰੰਗ ਵੀ ਦਿਖਾਈ ਦੇਣਗੇ। ਰਵਾਇਤੀ ਤੌਰ 'ਤੇ, ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਨੂੰ ਹਰ ਸਾਲ ਭਾਰਤ ਦੇ ਆਜ਼ਾਦੀ ਦਿਵਸ 'ਤੇ ਇਨ੍ਹਾਂ ਤਿੰਨ ਰੰਗਾਂ ਨਾਲ ਰੌਸ਼ਨ ਕੀਤਾ ਜਾਂਦਾ ਹੈ। ਡਰਸਟ ਆਰਗੇਨਾਈਜੇਸ਼ਨ ਦੇ ਮਾਰਕ ਡੋਮਿਨੋ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਐੱਸ. ਏ. ਈ. ਐੱਫ. ਨਾਲ ਸਾਂਝੇਦਾਰੀ ਕਰਨ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਐੱਸ. ਏ. ਈ. ਐੱਫ. ਦੇ ਟਰੱਸਟੀ ਰਾਹੁਲ ਵਾਲੀਆ ਨੇ ਇਸ ਪ੍ਰੋਗਰਾਮ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਹ ਅਮਰੀਕਾ ਅਤੇ ਭਾਰਤ ਦੇ ਵਿਚ ਪਿਆਰ ਦਾ ਪ੍ਰਗਟਾਵਾ ਹੈ।

ਇਹ ਵੀ ਪੜ੍ਹੋ: ਵਿਆਹ ਤੋਂ 6 ਸਾਲ ਬਾਅਦ ਵੀ ਪੰਜਾਬੀ ਜੋੜੇ ਨੂੰ ਨਹੀਂ ਮਿਲੀ ਐਲਬਮ, ਫੋਟੋਗ੍ਰਾਫ਼ਰ ਨੂੰ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News