ਜਾਪਾਨ ''ਚ ਐਮਰਜੰਸੀ ਹਟਣ ਤੋਂ ਇਕ ਹਫਤੇ ਬਾਅਦ ਐਂਟੀਬਾਡੀ ਪ੍ਰੀਖਣ ਸ਼ੁਰੂ

Monday, Jun 01, 2020 - 11:13 PM (IST)

ਜਾਪਾਨ ''ਚ ਐਮਰਜੰਸੀ ਹਟਣ ਤੋਂ ਇਕ ਹਫਤੇ ਬਾਅਦ ਐਂਟੀਬਾਡੀ ਪ੍ਰੀਖਣ ਸ਼ੁਰੂ

ਟੋਕੀਓ - ਜਾਪਾਨ ਨੇ ਐਮਰਜੰਸੀ ਹਟਾਏ ਜਾਣ ਤੋਂ ਇਕ ਹਫਤੇ ਬਾਅਦ ਸੋਮਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਪੱਧਰ ਨੂੰ ਮਾਪਣ ਲਈ ਐਂਟੀਬਾਡੀ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਚ ਬਿਨਾਂ ਲੱਛਣ ਵਾਲੇ ਮਾਮਲੇ ਵੀ ਸ਼ਾਮਲ ਹਨ। ਜਾਪਾਨ ਦੀ ਕਿਓਦੋ ਨਿਊਜ਼ ਏਜੰਸੀ ਮੁਤਾਬਕ ਟੋਕੀਓ, ਓਸਾਕਾ ਅਤੇ ਮਿਯਾਗੀ ਵਿਚ 20 ਸਾਲ ਤੋਂ ਜ਼ਿਆਦਾ ਉਮਰ ਦੇ ਕਰੀਬ 10,000 ਲੋਕਾਂ ਦਾ ਪ੍ਰੀਖਣ ਕੀਤਾ ਜਾਵੇਗਾ।

Did Japan just beat the coronavirus without lockdowns or mass testing?

ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਪ੍ਰੀਖਣ ਨਾਲ ਡਾਕਟਰ ਇਹ ਪਤਾ ਲਗਾ ਪਾਉਣ ਕਿ ਦੇਸ਼ ਵਿਚ ਕਿੰਨੇ ਲੋਕਾਂ ਨੂੰ ਟੀਕਾਕਰਣ ਦੀ ਜ਼ਰੂਰਤ ਹੋਵੇਗੀ। ਜਾਪਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਨ 900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17,500 ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 25 ਮਈ ਨੂੰ ਕੋਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਮੀ ਆਉਣ ਤੋਂ ਬਾਅਦ ਦੇਸ਼ ਦੇ ਸਾਰੇ ਖੇਤਰਾਂ ਵਿਚ ਲਗਾਈ ਗਈ ਐਮਰਜੰਸੀ ਨੂੰ ਹਟਾ ਦਿੱਤਾ ਸੀ।


author

Khushdeep Jassi

Content Editor

Related News