ਇਕ ਦਿਨ ''ਚ ਇਸ ਸ਼ਖਸ ਨੇ ਦਾਨ ਕਰ ਦਿੱਤੇ ਅਰਬਾਂ ਰੁਪਏ

Tuesday, Jul 11, 2017 - 05:02 PM (IST)

ਨਿਊਯਾਰਕ— ਵਾਰੇਨ ਬਫੇਟ ਨੇ ਸੋਮਵਾਰ ਨੂੰ ਬਰਕਸ਼ਰ ਹੈਥਵੇ ਕੰਪਨੀ ਦੇ ਸ਼ੇਅਰਾਂ ਦੀ ਕਰੀਬ 3.17 ਅਰਬ ਡਾਲਰ ਰਾਸ਼ੀ ਭਾਵ 204 ਅਰਬ ਰੁਪਏ ਤੋਂ ਜ਼ਿਆਦਾ ਇਕ ਹੀ ਦਿਨ ਵਿਚ ਦਾਨ ਦੇ ਕੇ ਰਿਕਾਰਡ ਬਣਾ ਦਿੱਤਾ ਹੈ । ਉਨ੍ਹਾਂ ਨੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਅਤੇ ਚਾਰ ਹੋਰ ਚੈਰਿਟੀ ਨੂੰ ਇਹ ਦਾਨ ਦਿੱਤਾ ਹੈ । 
ਹੁਣ ਤੱਕ ਦਿੱਤੇ 27.54 ਅਰਬ ਡਾਲਰ ਦਾਨ 
ਬਰਕਸ਼ਰ ਮੁਤਾਬਕ 86 ਸਾਲ ਦੇ ਬਫੇਟ ਨੇ ਸਾਲ 2006 ਤੋਂ ਲੈ ਕੇ ਹੁਣ ਤੱਕ 5 ਚੈਰਿਟੀਜ਼ ਨੂੰ 27.54 ਅਰਬ ਡਾਲਰ ਦਾਨ ਵਿਚ ਦਿੱਤੇ ਹਨ। ਇਸ ਵਿਚ 21.9 ਅਰਬ ਡਾਲਰ ਗੇਟਸ ਫਾਊਂਡੇਸ਼ਨ ਨੂੰ ਦਿੱਤੇ ਗਏ ਹਨ । ਆਪਣੀ ਜਾਇਦਾਦ ਦਾ 40 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਦਾਨ ਵਿਚ ਦੇਣ ਦੇ ਬਾਵਜੂਦ ਬਫੇਟ ਕੋਲ ਬਰਕਸ਼ਰ ਦਾ 17 ਫ਼ੀਸਦੀ ਹਿੱਸਾ ਅਤੇ ਨੇਬਰਾਸਕਾ ਸਥਿਤ ਦ ਓਮਾਹਾ ਕੰਪਨੀ ਹੈ ਜੋ 1965 ਤੋਂ ਮੌਜੂਦ ਹੈ ।
PunjabKesari

ਪਹਿਲੀ ਪਤਨੀ ਦੇ ਨਾਮ ਦੇ ਫਾਊਂਡੇਸ਼ਨ ਨੂੰ ਵੀ ਦਿੱਤਾ ਦਾਨ 
ਸਿਹਤ ਸੁਧਾਰ, ਗਰੀਬੀ ਅਤੇ ਸਿੱਖਿਆ ਵਿਚ ਸਹਾਇਤਾ ਕਰਨ ਵਾਲੇ ਗੇਟਸ ਫਾਊਂਡੇਸ਼ਨ ਨੂੰ ਸੋਮਵਾਰ ਨੂੰ ਦਿੱਤੀ ਰਾਸ਼ੀ ਵਿਚੋਂ 2.42 ਅਰਬ ਡਾਲਰ ਮਿਲਣ ਵਾਲੇ ਹਨ । ਬਫੇਟ ਨੇ ਆਪਣੀ ਪਹਿਲੀ ਸਵ. ਪਤਨੀ ਦੇ ਨਾਂ ਉੱਤੇ ਬਣੇ ਸੁਸਨ ਥਾਂਪਸਨ ਬਫੇਟ ਫਾਊਂਡੇਸ਼ਨ, ਹੋਵਾਰਡ ਬਫੇਟ, ਸ਼ੇਰਵੁਡ ਐਂਡ ਨੋਵੋ ਫਾਊਂਡੇਸ਼ੰਸ ਨੂੰ ਵੀ ਦਾਨ ਦਿੱਤਾ ਹੈ ।
PunjabKesari

ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਹਨ ਇਹ
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਇੰਨੀ ਵੱਡੀ ਰਾਸ਼ੀ ਦਾਨ ਵਿਚ ਦੇਣ ਦੇ ਬਾਅਦ ਵੀ ਬਫੇਟ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਹਨ । ਬਫੇਟ ਦੇ ਆਪਣੀ ਜਾਇਦਾਦ ਦਾਨ ਵਿਚ ਦੇਣ ਦੇ ਐਲਾਨ ਤੋਂ ਪਹਿਲਾਂ ਫੋਰਬਸ ਨੇ ਉਨ੍ਹਾਂ ਦੀ ਕੁਲ ਜਾਇਦਾਦ 76.3 ਅਰਬ ਡਾਲਰ ਆਂਕੀ ਸੀ ਅਤੇ ਬਫੇਟ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ।


Related News