ਲੰਡਨ ’ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ

Wednesday, Jun 17, 2026 - 10:25 PM (IST)

ਲੰਡਨ ’ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ

ਲੰਡਨ – ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ 26 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੇ ਖੁਫ਼ੀਆ ਅਧਿਕਾਰੀ ਨੇ ਕਤਲ ਦੇ ਸ਼ੱਕ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਗੁਰਭੇਜ ਸਿੰਘ ਨਾਂ ਦਾ ਇਹ ਨੌਜਵਾਨ ਪਿਛਲੇ ਹਫ਼ਤੇ ਸੜਕ ਕਿਨਾਰੇ ਹੋਏ ਚਾਕੂ ਦੇ ਹਮਲੇ ਦਾ ਸ਼ਿਕਾਰ ਹੋਇਆ ਸੀ, ਜਿੱਥੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਸਿੰਘ ਦੇ ਕਤਲ ਦੇ ਸ਼ੱਕ ਵਿਚ ਮੰਗਲਵਾਰ ਨੂੰ ਪੱਛਮੀ ਲੰਡਨ ਦੇ ਸਾਊਥਾਲ ਤੋਂ ਇਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਫਿਲਹਾਲ ਪੁਲਸ ਹਿਰਾਸਤ ਵਿਚ ਹੈ।

ਮੈਟਰੋਪਾਲੀਟਨ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੀ ਖੁਫ਼ੀਆ ਅਧਿਕਾਰੀ ਤੇ ਮੁੱਖ ਇੰਸਪੈਕਟਰ ਐਲੀਸਨ ਫਾਕਸਵੈੱਲ ਨੇ ਕਿਹਾ ਕਿ ਪਿਛਲੇ ਹਫ਼ਤੇ ਗੁਰਭੇਜ ਦੀ ਮੌਤ ਤੋਂ ਬਾਅਦ ਅਧਿਕਾਰੀਆਂ ਨੇ ਵਿਆਪਕ ਜਾਂਚ ਕੀਤੀ ਹੈ, ਜਿਸ ਦੇ ਆਧਾਰ ’ਤੇ ਅਸੀਂ ਕਤਲ ਦੇ ਸ਼ੱਕ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਊਥਾਲ ਵਿਚ ਡੋਰਮਰਜ਼ ਵੇਲਜ਼ ਲੇਨ ਨੇੜੇ ਨਾਰਥ ਰੋਡ ’ਤੇ ਸਿੰਘ ਦੇ ਨਾਲ-ਨਾਲ ਇਕ ਹੋਰ 30 ਸਾਲਾ ਵਿਅਕਤੀ ’ਤੇ ਵੀ ਹਮਲਾ ਕੀਤਾ ਗਿਆ ਸੀ।
 


author

Inder Prajapati

Content Editor

Related News