ਲੰਡਨ ਤੋਂ ਦਿੱਲੀ ਆ ਰਹੇ ਇੰਡੀਗੋ ਦੇ ਜਹਾਜ਼ ''ਚ ਪੈ ਗਈ ਖ਼ਰਾਬੀ ! ਅੱਧ ਵਿਚਾਲਿਓਂ ਮੁੜਿਆ ਵਾਪਸ
Wednesday, Sep 23, 2026 - 04:29 PM (IST)
ਨਵੀਂ ਦਿੱਲੀ (ਏਜੰਸੀ)- ਲੰਡਨ ਤੋਂ ਦਿੱਲੀ ਆ ਰਹੀ ਇੰਡੀਗੋ ਦਾ ਡ੍ਰੀਮਲਾਈਨਰ ਜਹਾਜ਼ ਤਕਨੀਕੀ ਖਰਾਬੀ ਕਾਰਨ ਬੁੱਧਵਾਰ ਸਵੇਰੇ ਲੰਡਨ ਦੇ ਹੀਥ੍ਰੋ ਏਅਰਪੋਰਟ 'ਤੇ ਵਾਪਸ ਚਲਾ ਗਿਆ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਉਡਾਣ ਨਿਗਰਾਨੀ ਵੈੱਬਸਾਈਟ ਫਲਾਈਟਰਡਾਰ24 ਡਾਟ ਕਾਮ 'ਤੇ ਉਪਲੱਬਧ ਜਾਣਕਾਰੀ ਅਨੁਸਾਰ, ਲੰਡਨ ਹੀਥ੍ਰੋ ਤੋਂ ਦਿੱਲੀ ਲਈ ਸੰਚਾਲਿਤ ਉਡਾਣ ਗਿਣਤੀ 6ਈ4 ਦਾ ਬੋਇੰਗ 787-7 ਜਹਾਜ਼ ਕਰੀਬ ਇਕ ਘੰਟੇ ਤੱਕ ਹਵਾ 'ਚ ਰਹਿਣ ਤੋਂ ਬਾਅਦ ਵਾਪਸ ਪਰਤ ਆਇਆ।
ਸੂਤਰ ਨੇ ਦੱਸਿਆ ਕਿ ਜਹਾਜ਼ 'ਚ ਕੋਈ ਤਕਨੀਕੀ ਸਮੱਸਿਆ ਹੋਈ ਸੀ ਅਤੇ ਉਹ ਲੰਡਨ ਹੀਥ੍ਰੋ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਇੰਡੀਗੋ ਵਲੋਂ ਇਸ ਸੰਬੰਧ 'ਚ ਤੁਰੰਤ ਕੋਈ ਬਿਆਨ ਨਹੀਂ ਆਇਆ ਹੈ। ਤਕਨੀਕੀ ਸਮੱਸਿਆ ਦੀ ਵਿਸਤ੍ਰਿਤ ਜਾਣਕਾਰੀ ਅਤੇ ਜਹਾਜ਼ 'ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਫਲਾਈਟਰਡਾਰ 24 ਡਾਟ ਕਾਮ ਦੀ ਜਾਣਕਾਰੀ ਅਨੁਸਾਰ, ਜਹਾਜ਼ ਨੇ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਕਰੀਬ 12.40 ਵਜੇ ਉਡਾਣ ਭਰੀ ਸੀ ਅਤੇ ਲਗਭਗ 2 ਵਜੇ ਲੰਡਨ ਹੀਥ੍ਰੋ ਪਰਤ ਆਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
