ਹਵਾਈ ਫ਼ੌਜ ਦੇ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ! ਬ੍ਰਿਟੇਨ ''ਚ 5 ਗ੍ਰਿਫ਼ਤਾਰ

Tuesday, Sep 29, 2026 - 09:27 AM (IST)

ਹਵਾਈ ਫ਼ੌਜ ਦੇ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ! ਬ੍ਰਿਟੇਨ ''ਚ 5 ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਸ (ਸੀ.ਟੀ.ਪੀ.) ਨੇ ਸੋਮਵਾਰ ਨੂੰ ਕਿਹਾ ਕਿ ਰਾਇਲ ਏਅਰ ਫੋਰਸ (ਆਰ. ਏ. ਐੱਫ.) ਅੱਡੇ ’ਤੇ ਧਮਾਕਾਖੇਜ਼ ਸਮੱਗਰੀ ਨਾਲ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ’ਚ ਅੱਤਵਾਦ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਹਨ।

ਦੱਖਣ-ਪੱਛਮੀ ਇੰਗਲੈਂਡ ਵਿਚ ਆਰ. ਏ. ਐੱਫ. ਫੇਅਰਫੋਰਡ ਵੱਲ ਜਾ ਰਹੀਆਂ 3 ਸ਼ੱਕੀ ਗੱਡੀਆਂ ਨੂੰ ਐਤਵਾਰ ਨੂੰ ਅਧਿਕਾਰੀਆਂ ਨੇ ਰੋਕਿਆ, ਜਿਸ ਤੋਂ ਬਾਅਦ ਸੀ. ਟੀ. ਪੀ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਵਿਚ, ਗਲੋਸਟਰਸ਼ਾਇਰ ਦੇ ਵੈਲਫੋਰਡ ਇਲਾਕੇ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਇਨ੍ਹਾਂ ’ਤੇ ਬ੍ਰਿਟਿਸ਼ ਧਮਾਕਾਖੇਜ਼ ਪਦਾਰਥ ਐਕਟ ਤਹਿਤ ਅਪਰਾਧ ਕਰਨ ਅਤੇ ਅੱਤਵਾਦ ਵਿਰੋਧੀ ਐਕਟ ਦੀ ਧਾਰਾ 5 ਤਹਿਤ, ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਦਾ ਸ਼ੱਕ ਹੈ। ਸੀ.ਟੀ.ਪੀ. ਨੇ ਇਕ ਬਿਆਨ ਵਿਚ ਕਿਹਾ, “ਲੰਡਨ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੂੰ ਪੁਲਸ ਅਤੇ ਅਪਰਾਧਿਕ ਸਬੂਤ ਐਕਟ ਤਹਿਤ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ।”


author

Harpreet SIngh

Content Editor

Related News