ਨਿਊ ਮੈਕਸੀਕੋ ''ਚ ਮਿਲੇ ਪੁਰਾਣੇ ਮਨੁੱਖੀ ਪੈਰਾਂ ਦੇ ਨਿਸ਼ਾਨ
Saturday, Sep 25, 2021 - 02:14 AM (IST)
ਵਾਸ਼ਿੰਗਟਨ (ਭਾਸ਼ਾ)–ਨਿਊ ਮੈਕਸੀਕੋ ’ਚ ਲੱਭੇ ਗਏ ਜੀਵਾਸ਼ਮ ਦੇ ਪੈਰਾਂ ਦੇ ਨਿਸ਼ਾਨ ਤੋਂ ਸੰਕੇਤ ਮਿਲਦਾ ਹੈ ਕਿ ਸ਼ੁਰੂਆਤੀ ਮਨੁੱਖ ਲਗਭਗ 23,000 ਸਾਲ ਪਹਿਲਾਂ ਉੱਤਰੀ ਅਮਰੀਕਾ ’ਚ ਘੁੰਮ ਰਹੇ ਸਨ। ਖੋਜਕਰਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੈਰਾਂ ਦੇ ਨਿਸ਼ਾਨ ਵਾਈਟ ਸੈਂਡਸ ਨੈਸ਼ਨਲ ਪਾਰਕ ’ਚ ਇਕ ਸੁੱਕੀ ਝੀਲ ਦੀ ਸਤ੍ਹਾ ’ਚ ਪਾਏ ਗਏ, ਜਿਨ੍ਹਾਂ ਨੂੰ ਪਹਿਲੀ ਵਾਰ 2009 ’ਚ ਇਕ ਪਾਰਕ ਪ੍ਰਬੰਧਕ ਨੇ ਦੇਖਿਆ ਸੀ।
ਇਹ ਵੀ ਪੜ੍ਹੋ : ਪਣਡੁੱਬੀ ਵਿਵਾਦ ਦਰਮਿਆਨ ਬ੍ਰਿਟੇਨ ਦੇ PM ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ
ਯੂ. ਐੱਸ. ਜੀਓਲਾਜੀਕਲ ਸਰਵੇ ਦੇ ਵਿਗਿਆਨੀਆਂ ਨੇ ਹਾਲ ਹੀ ’ਚ ਇਸ ਦਾ ਅਨੁਮਾਨਿਤ ਕਾਲ ਤੈਅ ਕਰਨ ਲਈ ਪੈਰਾਂ ਦੇ ਨਿਸ਼ਾਨ ’ਚ ਫਸੇ ਬੀਜਾਂ ਦੀ ਸਮੀਖਿਆ ਕੀਤੀ, ਜੋ ਲਗਭਗ 22,800 ਤੋਂ ਲੈ ਕੇ 21,130 ਸਾਲ ਪਹਿਲਾਂ ਦੇ ਹਨ। ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਪ੍ਰਾਚੀਨ ਮਨੁੱਖ ਜ਼ਮੀਨੀ ਪੁਲ ਰਾਹੀਂ ਆਇਆ ਸੀ, ਜੋ ਏਸ਼ੀਆ ਨੂੰ ਅਲਾਸਕਾ ਨਾਲ ਜੋੜਦਾ ਸੀ।
ਇਹ ਵੀ ਪੜ੍ਹੋ : PM ਮੋਦੀ ਤੇ ਬਾਈਡੇਨ ਦੀ ਬੈਠਕ ਜਾਰੀ, US ਰਾਸ਼ਟਰਪਤੀ ਬੋਲੇ-ਭਾਰਤ ਨਾਲ ਬਿਹਤਰ ਰਿਸ਼ਤੇ ਲਈ ਵਚਨਬੱਧ
ਇਹ ਹੁਣ ਪਾਣੀ ’ਚ ਡੁੱਬਿਆ ਹੋਇਆ ਹੈ। ਪੱਥਰ ਦੇ ਔਜਾਰਾਂ, ਹੱਡੀਆਂ ਦੇ ਜੀਵਾਸ਼ਮ ਅਤੇ ਅਨੁਵਾਂਸ਼ਿਕ ਵਿਸ਼ਲੇਸ਼ਣ ਸਮੇਤ ਵੱਖ-ਵੱਖ ਸਬੂਤਾਂ ਦੇ ਆਧਾਰ ’ਤੇ ਹੋਰ ਖੋਜਕਰਤਾਵਾਂ ਨੇ ਅਮਰੀਕਾ ’ਚ ਮਨੁੱਖੀ ਆਗਮਨ ਲਈ ਸੰਭਾਵੀ ਕਾਲਖੰਡ ਦਾ ਅਨੁਮਾਨ ਲਗਾਇਆ ਹੈ, ਜੋ 13,000 ਤੋਂ 26,000 ਸਾਲ ਪਹਿਲਾਂ ਜਾਂ ਉਸ ਤੋਂ ਵੱਧ ਦਾ ਹੈ। ਇਹ ਖੋਜ ਵੀਰਵਾਰ ਨੂੰ ਸਾਇੰਸ ਨਾਂ ਦੀ ਪੱਤ੍ਰਿਕਾ ’ਚ ਪ੍ਰਕਾਸ਼ਿਤ ਹੋਈ ਹੈ।
ਇਹ ਵੀ ਪੜ੍ਹੋ : ਬਲਿੰਕਨ ਤੇ ਪਾਕਿ ਦੇ ਵਿਦੇਸ਼ ਮੰਤਰੀ ਦੀ ਮੁਲਾਕਾਤ, ਅਫਗਾਨਿਸਤਾਨ ’ਤੇ ਹੋਈ ਚਰਚਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।