ਓਹੀਓ ਸਟੇਟ ਹਾਊਸ ਤੇ ਸੈਨੇਟ ਨੇ ਅਕਤੂਬਰ ਨੂੰ ''ਹਿੰਦੂ ਵਿਰਾਸਤੀ ਮਹੀਨਾ'' ਐਲਾਨਣ ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ
Friday, Dec 20, 2024 - 06:16 PM (IST)
ਵਾਸ਼ਿੰਗਟਨ (ਏਜੰਸੀ)- ਓਹੀਓ ਸਟੇਟ ਹਾਊਸ ਅਤੇ ਸੈਨੇਟ ਨੇ ਅਕਤੂਬਰ ਮਹੀਨੇ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਐਲਾਨਣ ਲਈ ਇਕ ਬਿੱਲ ਪਾਸ ਕੀਤਾ ਹੈ। ਰਾਜ ਦੇ ਸੈਨੇਟਰ ਨੀਰਜ ਅੰਤਾਨੀ ਨੇ ਓਹੀਓ ਵਿੱਚ ਅਕਤੂਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਮਨੋਨੀਤ ਕਰਨ ਲਈ ਆਪਣੇ ਬਿੱਲ ਦੇ ਪਾਸ ਹੋਣ ਤੋਂ ਬਾਅਦ ਕਿਹਾ, "ਇਹ ਓਹੀਓ ਅਤੇ ਦੇਸ਼ ਭਰ ਵਿੱਚ ਹਿੰਦੂਆਂ ਲਈ ਇੱਕ ਵੱਡੀ ਜਿੱਤ ਹੈ। ਹੁਣ ਹਰ ਸਾਲ ਅਕਤੂਬਰ ਵਿੱਚ ਅਸੀਂ ਓਹੀਓ ਵਿੱਚ ਅਧਿਕਾਰਤ ਤੌਰ 'ਤੇ ਆਪਣੀ ਹਿੰਦੂ ਵਿਰਾਸਤ ਦਾ ਜਸ਼ਮ ਮਨਾ ਸਕਾਂਗੇ।"
ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!
ਅੰਤਾਨੀ ਓਹੀਓ ਦੇ ਇਤਿਹਾਸ ਵਿੱਚ ਪਹਿਲੇ ਹਿੰਦੂ ਅਤੇ ਰਾਜ ਤੋਂ ਭਾਰਤੀ ਅਮਰੀਕੀ ਸੈਨੇਟਰ ਹਨ। ਉਹ ਦੇਸ਼ ਵਿੱਚ ਸਭ ਤੋਂ ਘੱਟ ਉਮਰ ਦੇ ਹਿੰਦੂ ਅਤੇ ਭਾਰਤੀ ਅਮਰੀਕੀ ਰਾਜ ਜਾਂ ਸੰਘੀ ਚੁਣੇ ਗਏ ਅਧਿਕਾਰੀ ਹਨ। ਉਨ੍ਹਾਂ ਕਿਹਾ, "ਇਹ ਓਹੀਓ ਅਤੇ ਦੇਸ਼ ਭਰ ਵਿੱਚ ਹਿੰਦੂ ਅਧਿਕਾਰਾਂ ਦੀ ਵਾਕਲਤ ਕਰਨ ਵਾਲੇ ਲੋਕਾਂ ਲਈ ਕੀਤੇ ਗਏ ਕਈ ਕੰਮਾਂ ਦਾ ਨਤੀਜਾ ਸੀ ਅਤੇ ਮੈਨੂੰ ਇਸ ਨੂੰ ਪਾਸ ਕਰਵਾਉਣ ਲਈ ਉਹਨਾਂ ਨਾਲ ਭਾਈਵਾਲੀ ਕਰਕੇ ਬਹੁਤ ਖੁਸ਼ੀ ਹੋਈ।" ਇੱਕ ਦਿਨ ਪਹਿਲਾਂ, ਉਨ੍ਹਾਂ ਨੇ ਸੈਨੇਟ ਵਿੱਚ ਆਪਣੇ ਬਿੱਲ ਨੂੰ HB 173 ਵਿੱਚ ਸੋਧਿਆ। ਇਸ ਤੋਂ ਬਾਅਦ ਦੋਵਾਂ ਸਦਨਾਂ ਨੇ ਸਰਬਸੰਮਤੀ ਨਾਲ ਬਿੱਲ ਪਾਸ ਕਰ ਦਿੱਤਾ। ਬਿੱਲ ਹੁਣ ਰਾਜਪਾਲ ਕੋਲ ਦਸਤਖਤ ਜਾਂ ਵੀਟੋ ਲਈ ਜਾਵੇਗਾ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਬਿੱਲ ਦੇ ਪਾਸ ਹੋਣ ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ: ਟਰੰਪ ਦੇ ਅਹੁੱਦਾ ਸੰਭਾਲਣ ਤੋਂ ਪਹਿਲਾਂ ਦੇਸ਼ ਮੁੜ ਆਉਣ ਅੰਤਰਰਾਸ਼ਟਰੀ ਵਿਦਿਆਰਥੀ, ਨਹੀਂ ਤਾਂ....
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8