ਖੂਬਸੂਰਤ ਔਰਤ ਦੇਖ ਕੇ ਫਿਸਲੇ ਓਬਾਮਾ, ਸ਼ਰ੍ਹੇਆਮ ਕੀਤੀ ''ਫਲਰਟਿੰਗ'' (ਦੇਖੋ ਤਸਵੀਰਾਂ)

06/30/2016 7:11:58 PM

ਟੋਰਾਂਟੋ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਖੂਬਸੂਰਤੀ ਤੋਂ ਤਾਂ ਸਾਰੇ ਵਾਕਿਫ ਹਨ ਪਰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਸਭ ਤੋਂ ਤਾਕਤਵਰ ਵਿਅਕਤੀ ਨੂੰ ਤਾਂ ਲੱਗਦਾ ਹੈ ਟਰੂਡੋ ਦੀ ਪਤਨੀ ਦੀ ਖੂਬਸੂਰਤੀ ਕੀਲ੍ਹ ਗਈ। ਅਸਲ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਕੈਨੇਡਾ ਦੇ ਦੌਰੇ ''ਤੇ ਗਏ ਸਨ। ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਓਬਾਮਾ ਉਨ੍ਹਾਂ ਦੀ ਪਤਨੀ ਸੋਫੀ ਗ੍ਰੇਗੌਰ ਦਾ ਹੱਥ ਫੜ ਕੇ ਬੈਠੇ ਰਹੇ ਅਤੇ ਓਬਾਮਾ ਦਾ ਫਲਰਟਿੰਗ ਕਰਨ ਦਾ ਇਹ ਅੰਦਾਜ਼ ਮੀਡੀਆ ਦੀਆਂ ਨਜ਼ਰਾਂ ਤੋਂ ਛਿਪ ਨਹੀਂ ਸਕਿਆ।


ਓਬਾਮਾ ਨੇ ਬੁੱਧਵਾਰ ਨੂੰ ਓਟਾਵਾ ਵਿਚ ਕੈਨੇਡੀਅਨ ਸੰਸਦ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਹ ਸੰਸਦ ਵਿਚ ਹੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨਾਲ ਹਾਸਾ-ਮਜ਼ਾਕ ਕਰਦੇ ਹੋਏ ਦਿਖਾਈ ਦਿੱਤੇ। ਓਬਾਮਾ ਨੇ ਟਰੂਡੋ ਤੋਂ ਜ਼ਿਆਦਾ ਸੋਫੀ ਨਾਲ ਗੱਲਾਂ-ਬਾਤਾਂ ਕੀਤੀਆਂ ਅਤੇ ਉਹ ਇਸ ਮੁਲਾਕਾਤ ਦਾ ਮੁੱਖ ਆਕ੍ਰਸ਼ਣ ਰਹੀ। ਇੱਥੇ ਜ਼ਿਕਰਯੋਗ ਹੈ ਕਿ ਓਬਾਮਾ ਇਸ ਤੋਂ ਪਹਿਲਾਂ ਵੀ ਫਲਰਟਿੰਗ ਕਾਰਨ ਮਿਸ਼ੇਲ ਦਾ ਗੁੱਸਾ ਝੱਲ ਚੁੱਕੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਇਹੀ ਕਹੋਗੇ ਚਾਹੇ ਆਮ ਵਿਅਕਤੀ ਹੋਵੇ ਜਾਂ ਓਬਾਮਾ ਇਹ ਸੱਚ ਹੈ ਕਿ ''ਦਿਲ ਤੋਂ ਬੱਚਾ ਹੈ ਜੀ''। 



Kulvinder Mahi

News Editor

Related News