ਏਸ਼ੀਆ ਬਣਿਆ ਅਮੀਰਾਂ ਦਾ ਸਰਤਾਜ, ਪਹਿਲੀ ਵਾਰ ਅਮਰੀਕਾ ਰਹਿ ਗਿਆ ਪਿੱਛੇ

10/27/2017 10:42:21 AM

ਜੈਨੇਵਾ,(ਭਾਸ਼ਾ)¸ ਏਸ਼ੀਆ 'ਚ ਪਹਿਲੀ ਵਾਰ ਅਮਰੀਕਾ ਤੋਂ ਜ਼ਿਆਦਾ ਅਮੀਰਾਂ ਦੀ ਗਿਣਤੀ ਹੋ ਗਈ ਹੈ ਅਤੇ ਇੱਥੇ ਹਰ ਤੀਜੇ ਦਿਨ ਇਕ ਅਰਬਪਤੀ ਬਣ ਰਿਹਾ ਹੈ। ਰਿਪੋਰਟ ਅਨੁਸਾਰ 2016 'ਚ ਏਸ਼ੀਆ 'ਚ 637 ਅਤੇ ਅਮਰੀਕਾ 'ਚ 563 ਅਰਬਪਤੀ ਸਨ। ਇਹ ਰਿਪੋਰਟ ਗਲੋਬਲ ਕੰਸਲਟੈਂਸੀ ਫਰਮ ਪ੍ਰਾਈਸਵਾਟਰਹਾਊਸ ਕੂਪਰਸ ਅਤੇ ਸਵਿਸ ਬੈਂਕ ਯੂ. ਬੀ. ਐੱਸ. ਵੱਲੋਂ ਤਿਆਰ ਕੀਤੀ ਗਈ ਹੈ। 

ਏਸ਼ੀਆ 'ਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਅਤੇ ਯੂਰਪ ਦੀ ਤੁਲਨਾ 'ਚ ਤੇਜ਼ੀ ਨਾਲ ਵਧੀ ਹੈ। ਪਿਛਲੇ ਸਾਲ ਏਸ਼ੀਆ 'ਚ 117 ਨਵੇਂ ਅਰਬਪਤੀ ਬਣੇ ਹਨ ਭਾਵ ਹਰ ਤੀਸਰੇ ਦਿਨ ਇਕ ਅਰਬਪਤੀ ਬਣਿਆ ਹੈ। ਅਮਰੀਕਾ 'ਚ ਸਾਲ ਦੌਰਾਨ 25 ਅਰਬਪਤੀ ਵਧੇ ਹਨ ਭਾਵ ਹਰ ਮਹੀਨੇ 'ਚ ਲਗਭਗ ਦੋ। ਯੂਰਪ 'ਚ ਅਮੀਰਾਂ ਦੀ ਗਿਣਤੀ 2015 ਦੇ ਬਰਾਬਰ (342) ਹੀ ਰਹੀ। ਅਰਬਪਤੀ ਉਹ ਹੋਏ ਹਨ, ਜਿਨ੍ਹਾਂ ਕੋਲ ਘੱਟੋ-ਘੱਟ ਇਕ ਬਿਲੀਅਨ ਡਾਲਰ (6500 ਕਰੋੜ ਰੁਪਏ) ਦੀ ਜਾਇਦਾਦ ਹੈ। ਹਾਲਾਂਕਿ ਕੁੱਲ ਜਾਇਦਾਦ ਦੇ ਲਿਹਾਜ ਨਾਲ ਅਮਰੀਕਾ ਅੱਗੇ ਹੈ ਪਰ ਏਸ਼ੀਆ 'ਚ ਇਸੇ ਤੇਜ਼ੀ ਨਾਲ ਅਮੀਰਾਂ ਦੀ ਗਿਣਤੀ ਵਧਦੀ ਰਹੀ ਤਾਂ ਇਹ 4 ਸਾਲਾਂ 'ਚ ਅਮਰੀਕਾ ਨਾਲੋਂ ਅੱਗੇ ਨਿਕਲ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਦੁਨੀਆ ਵਿਚ ਅਰਬਪਤੀਆਂ ਦੀ ਗਿਣਤੀ ਵਧ ਕੇ 1500 ਤੋਂ ਪਾਰ ਹੋ ਗਈ ਹੈ। ਇਹ 2015 ਦੀ ਤੁਲਨਾ ਵਿਚ 10 ਫੀਸਦੀ ਜ਼ਿਆਦਾ ਹੈ। ਨਵੇਂ ਬਣੇ ਅਰਬਪਤੀਆਂ ਦਾ 3 ਤਿਹਾਈ ਹਿੱਸਾ ਭਾਰਤ ਤੇ ਚੀਨ ਤੋਂ ਹੈ।


Related News