ਹੜ੍ਹ ’ਚ ਘਿਰੇ ਜੋੜੇ ਨੇ ਰਚਾਇਆ ਵਿਆਹ, ਲਾੜਾ-ਲਾੜੀ ਨੂੰ ਹੈਲੀਕਾਪਟਰ ਰਾਹੀਂ ਕੀਤਾ ਰੈਸਕਿਊ
Thursday, Mar 25, 2021 - 10:23 AM (IST)
ਨਿਊ ਸਾਊਥ ਵੇਲਜ਼: ਆਸਟ੍ਰੇਲੀਆ ਵਿਚ ਇਨ੍ਹੀਂ ਦਿਨੀਂ ਭਿਆਨਕ ਹੜ੍ਹ ਆਇਆ ਹੋਇਆ ਹੈ। ਅਜਿਹੇ ਵਿਚ ਹਰ ਪਾਸੇ ਤਬਾਹੀ ਦਾ ਮੰਜਰ ਹੈ। ਖ਼ਰਾਬ ਮੌਸਮ ਕਾਰਨ ਹਜ਼ਾਰਾਂ ਲੋਕਾਂ ਨੂੰ ਉਥੋਂ ਕੱਢਣਾ ਪਿਆ ਹੈ। ਇਸ ਦੌਰਾਨ ਆਸਟ੍ਰੇਲੀਆ ਵਿਚ ਹੜ੍ਹ ਵਿਚ ਹੋਏ ਇਕ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ਕਾਲਜ ਤੋਂ ਬਾਅਦ ਸ਼ੁਗਰ ਡੈਡੀ ਬਣਿਆ ਇਹ ਨੌਜਵਾਨ, 20 ਆਕਰਸ਼ਕ ਕੁੜੀਆਂ ’ਤੇ ਉਡਾਏ ਲੱਖਾਂ
ਦਰਅਸਲ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ 20 ਮਾਰਚ ਨੂੰ ਇਕ ਜੋੜੇ ਕੇਟ ਫੋਦੇਰਿੰਘਮ ਅਤੇ ਵਾਇਨੇ ਬੇਲ ਦਾ ਵਿਆਹ ਹੋਣਾ ਸੀ ਪਰ ਉਹ ਘਰ ਵਿਚ ਹੜ੍ਹ ਦੇ ਪਾਣੀ ਵਿਚ ਚਾਰੇ ਪਾਸਿਓਂ ਫਸ ਗਏ ਸਨ। ਦੋਵੇਂ ਵਿਆਹ ਨੂੰ ਟਾਲਣਾ ਨਹੀਂ ਚਾਹੁੰਦੇ ਸਨ। ਅਜਿਹੇ ਵਿਚ ਉਨ੍ਹਾਂ ਨੇ ਹੜ੍ਹ ਵਿਚ ਹੀ ਵਿਆਹ ਕਰਨ ਦਾ ਫ਼ੈਸਲਾ ਲਿਆ। ਹੜ੍ਹ ਦੇ ਪਾਣੀ ਵਿਚ ਖ਼ੁਦ ਨੂੰ ਘਿਰਿਆ ਦੇਖ ਕੇ ਕੇਟ ਨੇ ਟਵਿਟਰ ਜ਼ਰੀਏ ਮਦਦ ਮੰਗੀ ਅਤੇ ਸਮੇਂ ’ਤੇ ਉਨ੍ਹਾਂ ਕੋਲ ਮਦਦ ਪਹੁੰਚ ਗਈ।
ਕੇਟ ਦੀ ਮਦਦ ਲਈ ਹੈਲੀਕਾਪਟਰ ਕੰਪਨੀ ਏਫੀਨਿਟੀ ਤੋਂ ਤੁਰੰਤ ਇਕ ਹੈਲੀਕਾਪਟਰ ਉਥੇ ਪਹੁੰਚਿਆ। ਹੈਲੀਕਾਪਟਰ ਨੇ ਲਾੜੀ ਅਤੇ ਲਾੜੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਚਰਚ ਤੱਕ ਪਹੁੰਚਾ ਦਿੱਤਾ। ਇਹ ਚਰਚ ਜੋੜੇ ਦੇ ਘਰ ਤੋਂ ਸਿਰਫ਼ 5 ਮਿੰਟ ਦੀ ਦੂਰੀ ’ਤੇ ਸੀ ਪਰ ਹੜ੍ਹ ਕਾਰਨ ਉਹ ਉਥੇ ਪਹੁੰਚ ਨਹੀਂ ਪਾ ਰਹੇ ਸਨ। ਆਖ਼ਿਰਕਾਰ ਉਨ੍ਹਾਂ ਦਾ ਵਿਆਹ ਸਮੇਂ ’ਤੇ ਹੋ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਰੈਸਕਿਊ ਕੀਤਾ ਗਿਆ।
ਇਹ ਵੀ ਪੜ੍ਹੋ: ਯੂ.ਕੇ. ’ਚ ਮਿਸਟਰ-ਮਿਸ ਅਤੇ ਮੈਡਮ ਦਾ ਚਲਣ ਹੋਵੇਗਾ ਖ਼ਤਮ, ਹੁਣ ਨਾਮ ਦੇ ਅੱਗੇ ਲੱਗੇਗਾ 'MX'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।