ਤਾਂ ਹੁਣ ਕੈਨੇਡਾ ਦੇ ਇਸ ਇਲਾਕੇ ''ਚ ਨਹੀਂ ਬਣੇਗਾ ਮੁਸਲਮਾਨਾਂ ਲਈ ਕਬਰਸਤਾਨ

Wednesday, Jul 19, 2017 - 12:39 PM (IST)

ਕਿਊਬਿਕ— ਕੈਨੇਡਾ ਦੇ ਇਕ ਇਲਾਕੇ 'ਚ ਮੁਸਲਮਾਨਾਂ ਲਈ ਕਬਰਸਤਾਨ ਬਣਾਉਣ ਦੇ ਵਿਰੋਧ 'ਚ ਵੋਟਾਂ ਪਾਈਆਂ ਗਈਆਂ ਹਨ। ਇਸ ਸੰਬੰਧ 'ਚ ਕਿਊਬਿਕ ਸ਼ਹਿਰ ਦੇ ਬਾਹਰ 100ਅਪੋਲੀਨੇਅਰ ਕਸਬੇ 'ਚ ਐਤਵਾਰ ਨੂੰ ਇਕ ਰਾਇਸ਼ੁਮਾਰੀ ਹੋਈ, ਇਸ ਕਸਬੇ 'ਚ 5,000 ਲੋਕ ਰਹਿੰਦੇ ਹਨ। ਸੂਬੇ ਦੇ ਨਿਯਮਾਂ ਮੁਤਾਬਕ ਇਸ ਰਾਇਸ਼ੁਮਾਰੀ 'ਚ 49 ਲੋਕ ਹੀ ਵੋਟਾਂ ਦੇਣ ਦੇ ਯੋਗ ਸਨ ਅਤੇ ਇਸ 'ਚ 19 ਵੋਟਾਂ 'ਨਾਂਹ' ਦੇ ਪੱਖ 'ਚ ਪਈਆਂ। 16 ਲੋਕਾਂ ਨੇ ਮੁਸਲਮਾਨਾਂ ਲਈ ਕਬਰਸਤਾਨ ਬਣਾਉਣ ਦਾ ਸਮਰਥਨ ਕੀਤਾ ਜਦ ਕਿ ਇਕ ਵੋਟ ਰੱਦ ਕਰ ਦਿੱਤੀ ਗਈ। ਇਸ ਥਾਂ 'ਤੇ ਕਬਰਸਤਾਨ ਬਣਾਉਣ ਲਈ ਕਿਊਬਿਕ ਇਸਲਾਮਕ ਭਾਈਚਾਰਾ ਸੈਂਟਰ ਨੇ ਪ੍ਰਸਤਾਵ ਪੇਸ਼ ਕੀਤਾ ਸੀ।
ਦੱਸਣਯੋਗ ਹੈ ਕਿ ਇੱਥੇ ਜਨਵਰੀ 'ਚ ਇਕ ਗੋਲੀਬਾਰੀ ਦੀ ਘਟਨਾ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਸੀ। ਸੈਂਟਰ ਬਣਨ ਤੋਂ ਇਨਕਾਰ ਹੋਣ ਮਗਰੋਂ ਸੈਂਟਰ ਦੇ ਪ੍ਰਧਾਨ ਨੇ ਕਿਹਾ ਕਿ ਉਹ ਨਹੀਂ ਜਾਣਦੇ ਸਨ ਕਿ ਲੋਕ ਇਕ ਕਬਰਸਤਾਨ ਦਾ ਵੀ ਵਿਰੋਧ ਕਰਦੇ ਹਨ। ਗੋਲੀਬਾਰੀ ਦੀ ਘਟਨਾ ਮਗਰੋਂ ਸੈਂਟਰ ਨੇ ਇਸ ਜੰਗਲ 'ਚ ਮੌਜੂਦ ਇਕ ਕਬਰਸਤਾਨ ਦੇ ਨੇੜੇ ਇਹ ਜ਼ਮੀਨ ਖਰੀਦੀ ਸੀ, ਕਿਊਬਿਕ 'ਚ ਮੁਸਲਮਾਨਾਂ ਲਈ ਇਕ ਹੀ ਕਬਰਸਤਾਨ ਹੈ ਜੋ ਕਿਊਬਿਕ ਸ਼ਹਿਰ ਤੋਂ ਕੁੱਝ ਹੀ ਦੂਰੀ 'ਤੇ ਲਵਾਲ 'ਚ ਹੈ। ਸ਼ਹਿਰ ਦੇ ਮੇਅਰ ਬਰਨਾਰਡ ਓਲੇਟ ਨੇ ਕਬਰਸਤਾਨ ਬਣਨ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਦੇ ਸ਼ਹਿਰ ਦੀ ਬਦਨਾਮੀ ਹੋ ਰਹੀ ਹੈ। 


Related News